ਐਸ.ਪੀ.ਸੀ.ਏ ਐਕਸ ਇੰਸਪੈਂਕਟਰ ਅਸ਼ੋਕ ਜੋਸ਼ੀ ਨੇ ਕੀਤਾ ਕਾਬੂ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਸੰਧੂ) – ਮਜੀਠਾ ਰੋਡ ਸਥਿਤ 88 ਫੁੱਟ ਰੋਡ ਦੀ ਰਿਹਾਇਸ਼ੀ ਇਲਾਕਿਆਂ ਦੇ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਤੇ ਅਫਰਾ
ਤੱਫਰੀ ਮਚ ਗਈ ਜਦੋਂ ਇਲਾਕੇ ਵਿੱਚ ਇੱਕ ਲੰਬਾ ਸੱਪ ਇਲਾਕਾ ਨਿਵਾਸੀਆਂ ਵੱਲੋਂ ਵੇਖਿਆ ਗਿਆ।ਇਸੇ ਦੌਰਾਨ ਇਸ ਦੀ ਸੂਚਨਾ ਐਕਸ ਐਸ.ਪੀ.ਸੀ.ਏ ਦੇ ਇੰਸਪੈਕਟਰ ਅਸ਼ੋਕ ਜੋਸ਼ੀ ਮੋਦਗਿੱਲ ਨੂੰ ਦਿੱਤੀ ਗਈ।ਜਿੰਨ੍ਹਾਂ ਨੇ ਲੰਬੀ ਜੱਦੋ ਜਹਿਦ ਮਗਰੋਂ ਉਸ ਸੱਪ ਨੂੰ ਕਾਬੂ ਕਰਕੇ ਰੱਖ ਬੋਹੜੂ ਦੇ ਵਿੱਚ ਜਾ ਕੇ ਛੱਡ ਦਿੱਤਾ।
ਇੰਸਪੈਕਟਰ ਅਸ਼ੋਕ ਜੋਸ਼ੀ ਮੋਦਗਿੱਲ ਨੇ ਦੱਸਿਆ ਕਿ 88 ਫੁੱਟ ਰੋਡ ਰਿਹਾਇਸ਼ੀ ਖੇਤਰ ਦੇ ਇਲਾਕਾ ਨਿਵਾਸੀਆਂ ਵੱਲੋਂ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਇਲਾਕਿਆਂ ਨਿਵਾਸੀਆਂ ਸੱਪ ਦੇ ਨਾਲ ਕਿਸੇ ਕਿਸਮ ਦੀ ਛੇੜ ਛਾੜ ਕਰਨ ਤੋਂ ਰੋਕ ਦਿੱਤਾ ਤੇ ਤੁਰੰਤ ਮੌਕੇ ‘ਤੇ ਪਹੁੰਚੇ।ਉਨ੍ਹਾਂ ਦੱਸਿਆ ਕਿ ਇਸ ਸੱਪ ਨੂੰ ਕਾਬੂ ਕਰਨ ਵਿੱਚ ਉਨ੍ਹਾਂ ਨੂੰ ਮੁਸ਼ਕਤ ਕਰਨੀ ਪਈ ਕਿਉਂਕਿ ਇਸ ਤੋਂ ਹਰ ਕੋਈ ਡਰਦਾ ਹੈ।ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਇਹ ਇੱਕ ਜ਼ਹਿਰੀਲਾ ਕੋਬਰਾ ਸੱਪ ਹੈ।ਇਸ ਜਾਤੀ ਦੇ ਸੱਪ ਬਹੁਤ ਘੱਟ ਵੇਖਣ ਤੇ ਫੜਣ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੱਪ ਦਾ ਸੱਭ ਤੋਂ ਖਤਰਨਾਕ ਪਹਿਲੂ ਇਹ ਹੈ ਕਿ ਇਸ ਦਾ ਡੰਗਿਆ ਪਾਣੀ ਵੀ ਨਹੀਂ ਮੰਗਦਾ ਤੇ ਕੁੱਝ ਮਿੰਟਾਂ ਵਿੱਚ ਹੀ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਜਹਿਰੀਲੇ ਕੋਬਰਾ ਸੱਪ ਕਾਬੂ ਕਰਕੇ ਜੰਗਲ ਵਿੱਚ ਆਜ਼ਾਦ ਕੀਤੇ ਹਨ, ਪਰ ਇਹ ਆਪਣੀ ਕਿਸਮ ਦਾ ਪਹਿਲਾ ਕੋਬਰਾ ਸੱਪ ਹੈ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੇ ਕਾਰਨ ਜਿਥੇ ਮਨੁੱਖੀ ਸਰਗਰਮੀਆਂ ਘੱਟ ਹਨ ਉਥੇ ਜੰਗਲੀ ਜਾਨਵਰਾਂ ਤੇ ਪਸ਼ੂਆਂ ਦਾ ਸ਼ਹਿਰੀ ਤੇ ਰਿਹਾਇਸ਼ੀ ਖੇਤਰ ਵਿੱਚ ਆਉਣਾ ਸੰਭਾਵਿਕ ਹੈ। ਜਦੋਂਕਿ ਗਰਮੀ ਵੀ ਜ਼ੋਰ ਫੜ ਰਹੀ ਹੈ।
Punjab Post Daily Online Newspaper & Print Media