Thursday, June 25, 2026

ਹਾਲਾਤ ਆਮ ਵਰਗੇ ਹੋਣ ਵੱਲ – ਪਰਵਾਸੀ ਮਜ਼ਦੂਰ ਵਾਪਸ ਜਾਣ ਦੀ ਥਾਂ ਇੱਥੇ ਰਹਿਣ – ਡੀ.ਸੀ ਗਿਰੀਸ਼ ਦਿਆਲਨ

ਪੋਰਟਲ `ਤੇ ਰਜਿਸਟਰ 55000 ਤੋਂ ਵੱਧ ਮਜ਼ਦੂਰਾਂ ਵਿਚੋਂ ਸਿਰਫ 26239 ਗਏ ਵਾਪਸ
ਐਸ.ਏ.ਐਸ ਨਗਰ, 24 ਮਈ (ਪੰਜਾਬ ਪੋਸਟ ਬਿਊਰੋ) – ਜਿਲੇ ਵਿੱਚ ਆਮ ਸਥਿਤੀ ਵਾਪਸ ਆਉਣ ਦਾ ਇਹ ਸੰਕੇਤ ਦੇਖਿਆ ਜਾ ਸਕਦਾ ਹੈ ਕਿ ਅੱਜ ਮੁਹਾਲੀ ਰੇਲਵੇ ਸਟਸ਼ਨ ਤੋਂ ਰਵਾਨਾ ਹੋਈ ਰੇਲ ਗੱਡੀ ਵਿਚ ਸਿਰਫ 866 ਪ੍ਰਵਾਸੀ ਮਜ਼ਦੂਰ ਆਪਣੇ ਗ੍ਰਹਿ ਰਾਜ ਲਈ ਵਾਪਸ ਜਾ ਰਹੇ ਹਨ।ਰੇਲ ਗੱਡੀ ਬਿਹਾਰ ਦੇ ਮੋਤੀਹਾਰੀ ਸਟੇਸ਼ਨ ਲਈ ਰਵਾਨਾ ਹੋਈ।
             ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਪਹਿਲਾਂ ਜਿਲ੍ਹੇ ਤੋਂ ਘਰਾਂ ਨੂੰ ਵਾਪਸ ਪਰਤਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਔਸਤ 1300-1600 ਦੇ ਵਿਚਕਾਰ ਸੀ।ਪਰ ਉਦਯੋਗਿਕ ਖੇਤਰ ਨੂੰ ਮੁੜ ਚਾਲੂ ਕਰਨ ਅਤੇ ਉਸਾਰੀ ਦੀਆਂ ਗਤੀਵਿਧੀਆਂ ਦੀ ਆਗਿਆ ਦੇਣ ਕਾਰਨ ਇੱਕ ਵਿਸ਼ਾਲ ਪਰਵਾਸੀ ਆਬਾਦੀ ਵਾਪਸ ਜਾਣ ਦੀ ਥਾਂ ਇਥੇ ਹੀ ਰਹਿਣ ਦੀ ਚੋਣ ਕਰ ਰਹੀ ਹੈ।
                  ਉਹਨਾਂ ਅੱਗੇ ਕਿਹਾ ਕਿ ਅੱਜ ਤੱਕ 55,000 ਤੋਂ ਵੱਧ ਪ੍ਰਵਾਸੀਆਂ ਨਾਲ ਸੰਪਰਕ ਕੀਤਾ ਗਿਆ ਅਤੇ ਅੱਧੇ ਤੋਂ ਵੀ ਘੱਟ ਅਰਥਾਤ ਸਿਰਫ 26239 ਵਾਪਸ ਗਏ ਹਨ, ਜੋ ਇਹ ਤੱਥ ਸਾਹਮਣੇ ਲਿਆਉਂਦਾ ਹੈ ਕਿ ਵਾਪਸ ਜਾਣ ਦੀ ਥਾਂ ਇੱਥੇ ਹੀ ਰਹਿਣ ਵਾਲਿਆਂ ਦੀ ਦਰ ਵਧ ਰਹੀ ਹੈ।
                    ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਹੈ ਕਿ ਸਾਰੇ ਪਰਵਾਸੀ ਕਾਮੇ ਜੋ ਵਾਪਸ ਰਹਿਣਾ ਚਾਹੁੰਦੇ ਹਨ, ਉਨ੍ਹਾਂ ਦਾ ਸਵਾਗਤ ਹੈ।ਜਿਹੜੇ ਲੋਕ ਅਜੇ ਵੀ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਲਦੀ ਭੇਜਿਆ ਜਾਵੇਗਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …