Saturday, April 25, 2026

ਮੁੱਖ ਮੰਤਰੀ ਪੰਜਾਬ ਨੇ ਫੇਸ ਬੁੱਕ ‘ਤੇ ਲਾਈਵ ਹੋ ਕੇ ਦਿੱਤੇ ਲੋਕਾਂ ਦੇ ਸਵਾਲਾਂ ਦੇ ਜਵਾਬ

ਪਠਾਨਕੋਟ ਨਿਵਾਸੀ ਨੀਲਕੰਠ ਸਨਦੋਤਰਾ ਪੁੱਛਿਆ ਲਾਕਡਾਊਨ ਵਧਾਉਣ ਸਬੰਧੀ ਪ੍ਰਸ਼ਨ

ਪਠਾਨਕੋਟ, 25 ਮਈ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸ਼ਨੀਵਾਰ ਦੀ ਸ਼ਾਮ ਨੂੰ ਪੰਜਾਬ ਦੀ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਲਈ ਅਤੇ ਕੋਵਿਡ-19 ਸਬੰਧੀ ਪੰਜਾਬ ਦੇ ਮੋਜ਼ੂਦਾ ਸਥਿਤੀ ‘ਤੇ ਗੱਲਬਾਤ ਕਰਨ ਲਈ ਫੇਸਬੁੱਕ ਤੇ ਲੋਕਾਂ ਨਾਲ ਰੁ-ਬ-ਰੂ ਹੋਏ ਅਤੇ ਪੰਜਾਬ ਭਰ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਵੀ ਦਿੱਤਾ।ਫੇਸਬੂੱਕ ਲਾਈਵ ਦੋਰਾਨ ਜਿਲ੍ਹਾ ਪਠਾਨਕੋਟ ਨਿਵਾਸੀ ਨੀਲਕੰਠ ਸਨਦੋਤਰਾ ਵੱਲੋਂ ਮੁੱਖ ਮੰਤਰੀ ਪੰਜਾਬ ਤੋਂ ਪੁੱਛਿਆ ਗਿਆ ਕਿ ਕੀ ਫਿਰ ਤੋਂ ਅੱਗੇ ਲਾਕ ਡਾਊਣ ਸਖਤੀ ਨਾਲ ਵਧਾਇਆ ਜਾਵੇਗਾ ?
             ਇਸ ਪ੍ਰਸ਼ਨ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਵਾਹਿਗੂਰੁ ਸਾਡੇ ‘ਤੇ ਮਿਹਰ ਰੱਖੇ ਕਿ ਅੱਗੇ ਤੋਂ ਕੇਸ ਨਾ ਵਧਣ ਅਤੇ ਤੁਹਾਡਾ ਸਾਥ ਰਿਹਾ ਤਾਂ ਸਾਨੂੰ ਅੱਗੇ ਹੋਰ ਲਾਕ ਡਾਊਣ ਨਹੀਂ ਵਧਾਉਣਾ ਪਵੇਗਾ।ਉਨ੍ਹਾਂ ਕਿਹਾ ਕਿ ਉਹ ਜਨਤਾ ਦੇ ਸਵਾਲਾਂ ਦੇ ਜਵਾਬ ਦੇਣ ਲਈ ਤੀਸਰੀ ਵਾਰ ਆਨਲਾਈਨ ਲਾਈਵ ਹੋਏ ਹਨ ਅਤੇ ਜਲਦੀ ਹੀ ਫਿਰ ਤੋਂ ਫੇਸ ਬੁੱਕ ‘ਤੇ ਲਾਈਵ ਹੋ ਕੇ ਪੰਜਾਬ ਦੀ ਜਨਤਾ ਵਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣਗੇ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …