ਸੋਮਵਾਰ ਨੂੰ ਆਈ 31 ਲੋਕਾਂ ਦੀ ਰਿਪੋਰਟ ‘ਚ 5 ਕਰੋਨਾ ਪਾਜ਼ਟਿਵ ਤੇ 26 ਨੈਗੇਟਿਵ
ਪਠਾਨਕੋਟ, 25 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸੋਮਵਾਰ ਦੀ ਸ਼ਾਮ ਨੂੰ 31 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਨ੍ਹਾਂ ਵਿੱਚੋਂ 5 ਲੋਕ ਕਰੋਨਾ
ਪਾਜੀਟਿਵ ਅਤੇ 26 ਲੋਕ ਕਰੋਨਾ ਨੈਗੇਟਿਵ ਹਨ।ਇਸ ਦੇ ਨਾਲ ਹੀ ਹੁਣ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਲੋਕਾਂ ਦੀ ਸੰਖਿਆ 15 ਹੋ ਗਈ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਪਠਾਨਕੋਟ ਦੱਸਿਆ ਕਿ ਸਨੀਵਾਰ ਦੀ ਸਾਮ ਨੂੰ ਇੱਕ ਵਿਅਕਤੀ ਕਰੋਨਾ ਪਾਜ਼ਟਿਵ ਅਤੇ ਐਤਵਾਰ ਨੂੰ 6 ਹੋਰ ਲੋਕ ਕਰੋਨਾ ਪਾਜੀਟਿਵ ਆਏ ਸਨ ਅਤੇ ਇਸ ਤਰ੍ਹਾਂ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਲੋਕਾਂ ਦੀ ਸੰਖਿਆ 10 ਹੋ ਗਈ ਸੀ ਅਤੇ ਅੱਜ 5 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਨਾਲ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 15 ਤੇ ਪਹੁੰਚ ਗਈ ਹੈ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸਨੀਵਾਰ ਰਾਤ ਨੂੰ ਪਠਾਨਕੋਟ ਨਿਵਾਸੀ ਇੱਕ ਵਿਅਕਤੀ ਜੋ ਅੰਮ੍ਰਿਤਸਰ ਵਿਖੇ ਆਪਣੇ ਸੋਹਰੇ ਘਰ ਗਿਆ ਸੀ ਜਦ ਉਸ ਵਿਅਕਤੀ ਨੇ ਕਰੋਨਾ ਦੇ ਲੱਛਣ ਆਉਂਣ ਤੇ ਅੰਮ੍ਰਿਤਸਰ ਵਿਖੇ ਹੀ ਆਪਣੀ ਜਾਂਚ ਕਰਵਾਈ ਤਾਂ ਉਹ ਵਿਅਕਤੀ ਕਰੋਨਾ ਪਾਜ਼ਟਿਵ ਨਿਕਲਿਆ।ਜਿਸ ਨੂੰ ਇਲਾਜ਼ ਲਈ ਅੰਮ੍ਰਿਤਸਰ ਪ੍ਰਸਾਸਨ ਵੱਲੋਂ ਉਸ ਵਿਅਕਤੀ ਨੂੰ ਹਸਪਤਾਲ ਵਿਖੇ ਦਾਖਲ ਕਰ ਲਿਆ ਅਤੇ ਉਸ ਵਿਅਕਤੀ ਦਾ ਇਲਾਜ਼ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ।ਇਸ ਵਿਅਕਤੀ ਦੀ ਸੰਪਰਕ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਸੀ ਜਿਸ ਦੋਰਾਨ ਇਸ ਵਿਅਕਤੀ ਦੇ 4 ਪਰਿਵਾਰਿਕ ਮੈਂਬਰ ਦੀ ਅੱਜ ਰਿਪੋਰਟ ਆਈ ਹੈ ਜੋ ਕਰੋਨਾ ਪਾਜ਼ਟਿਵ ਪਾਏ ਗਏ ਹਨ।
Punjab Post Daily Online Newspaper & Print Media