Saturday, September 26, 2026

ਗੁਰੂ ਕਲਗੀਧਰ ਪਬਲਿਕ ਸਕੂਲ ਦਾਲਮ ਨੇ ਵੰਡਿਆ ਰਾਸ਼ਨ

ਸਰਕਾਰੀ ਆਦੇਸ਼ਾਂ ਮੁਤਾਬਿਕ ਫੀਸ ਮਾਮਲੇ ‘ਚ ਵੀ ਮਿਲੇਗੀ ਰਾਹਤ – ਤੇਜ਼ਬੀਰ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਕੋਵਿਡ-19 ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਗੁਰੂ ਕਲਗੀਧਰ ਸਕੂਲ ਦਾਲਮ ਵਲੋਂ ਆਪਣੇ 100 ਸਟਾਫ ਮੈਂਬਰਾਂ ਤੇ ਸਕੂਲ ਵਿੱਚ ਪੜ੍ਹਦੇ 1200 ਦੇ ਕਰੀਬ ਵਿਦਿਆਰਥੀਆਂ ਦੇ ਮਾਪਿਆਂ ਦੀ ਮਦਦ ਕੀਤੀ ਜਾ ਰਹੀ ਹੈ।ਸਕੂਲ ਵਿਚ ਯਤੀਮ ਅਤੇ ਲੋੜਵੰਦ ਬੱਚਿਆ ਨੂੰ ਫ੍ਰੀ ਪੜਾਈ ਕਰਵਾਈ ਜਾਂਦੀ ਹੈ।ਕਰਫਿਉ ਤੇ ਲਾਕਡਾਊਨ ਦੌਰਾਨ ਹੁਣ ਤੱਕ ਲੱਖਾਂ ਰੁਪਏ ਦਾ ਰਾਸ਼ਨ ਅਤੇ ਮੈਡੀਕਲ ਖਰਚੇ ਸਕੂਲ ਮੈਨੇਜਮੈਂਟ ਵੱਲੋਂ ਕੀਤੇ ਜਾ ਚੁੱਕੇ ਹਨ।ਪ੍ਰਿੰਸੀਪਲ ਸ਼੍ਰੀਮਤੀ ਹਰਜਿੰਦਰ ਕੌਰ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਕੂਲ ਫੀਸ ਦੇ ਮਾਮਲੇ ‘ਚ ਸਰਕਾਰ ਦੇ ਆਦੇਸ਼ਾਂ ਅਨੁਸਾਰ ਬੱਚਿਆਂ ਦੇ ਮਾਪਿਆਂ ਦੀ ਵੀ ਜ਼ਰੂਰ ਮਦਦ ਕਰੇਗਾ।
                    ਤੇਜਬੀਰ ਵਿਰਕ ਨੇ ਦੱਸਿਆ ਕਿ ਐਜੂਕੇਸ਼ਨ ਵਰਲਡ ਵੱਲੋਂ ਕਰਵਾਏ ਬਜ਼ਟ ਸਕੂਲ ਰੈਂਕਿੰਗ ਵਿੱਚ ਭਾਰਤ ‘ਚ 38ਵੇਂ ਅਤੇ ਪੰਜਾਬ ਵਿਚ 5ਵੇਂ ਸਥਾਨ ‘ਤੇ ਰਹਿਣ ਵਾਲਾ ਸਕੂਲ ਆਪਣੇ ਖੇਤਰ ਤੇ ਸਮਾਜ ਸੇਵਾ ਲਈ ਵਚਨਬੱਧ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿਖੇ 2.36 ਕਰੋੜ ਦੇ ਵਿਕਾਸ ਕਾਰਜ਼ ਸ਼ੁਰੂ

ਜੰਡਿਆਲਾ ਗੁਰੂ, 25 ਸਤੰਬਰ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ …