ਨਵਾਂਸ਼ਹਿਰ, 27 ਮਾਰਚ (ਪੰਜਾਬ ਪੋਸਟ ਬਿਉਰੋ) – ਸਨਪ੍ਰੀਤ ਸਿੰਘ ਮਾਂਗਟ ਦੇ ਕਾਤਲਾਂ ਨੇ ਪੁਲਿਸ ਰਿਮਾਂਡ ਦੌਰਾਨ ਇੱਕ ਹੋਰ ਵਿਅਕਤੀ ਨੂੰ ਕਤਲ ਕਰਨ ਦਾ
ਖੁਲਾਸਾ ਕੀਤਾ ਹੈ। ਇਨ੍ਹਾਂ 6 ਦੋਸ਼ੀਆਂ ’ਚ ਸ਼ਾਮਿਲ ਜਗਦੀਪ ਸਿੰਘ ਉਰਫ਼ ਬੱਬੂ ਬਾਜਵਾ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਸਰਹੰਦੀਆਂ ਥਾਣਾ ਰਾਹੋਂ, ਹਰਸ਼ ਪੁੱਤਰ ਸੁਰਿੰਦਰ ਕੁਮਾਰ ਵਾਸੀ ਰੋਂਤਾ ਮੁਹੱਲਾ ਰਾਹੋਂ ਨੇ ਆਪਣੇ ਦੋ ਹੋਰ ਨਬਾਲਗ਼ ਸਾਥੀਆਂ ਨਾਲ ਮਿਲ ਕੇ ਜਸਵੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸਿਆਣਾ ਥਾਣਾ ਸਿਟੀ ਬਲਾਚੌਰ ਦਾ ਬੀਤੀ 21 ਮਾਰਚ ਨੂੰ ਲੁੱਟ-ਖੋਹ ਦੀ ਨੀਯਤ ਨਾਲ ਕਤਲ ਕਰ ਦਿੱਤਾ ਸੀ।
ਐਸ.ਐਸ.ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਉਕਤ ਗ੍ਰੰਥੀ ਜਸਵੀਰ ਸਿੰਘ ਘਟਨਾ ਦੀ ਰਾਤ ਨੂੰ ਕਰੀਬ 8:30 ਵਜੇ ਥਾਣਾ ਰਾਹੋਂ ਦੇ ਪਿੰਡ ਸੁਲਤਾਨਪੁਰ ਤੋਂ ਪਾਠ ਦੀ ਰੌਲ ਲਗਾ ਕੇ ਆਪਣੇ ਘਰ ਸਕੂਟਰੀ ’ਤੇ ਵਾਪਸ ਜਾ ਰਿਹਾ ਸੀ ਜਦੋਂ ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਰਸਤੇ ’ਚ ਲੁੱਟ ਦੀ ਨੀਯਤ ਨਾਲ ਘੇਰ ਲਿਆ ਅਤੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ।ਜੇਕਰ ਇਹ ਗਿਰੋਹ ਪੁਲਿਸ ਦੇ ਹੱਥ ਨਾ ਆਉਂਦਾ ਤਾਂ ਸਮਾਜ ਲਈ ਹੋਰ ਵੀ ਘਾਤਕ ਸਿੱਧ ਹੁੰਦਾ। ਉਨ੍ਹਾਂ ਦੱਸਿਆ ਕਿ ਬੱਬੂ ਪਾਸੋਂ ਬਰਾਮਦ ਤੇਜ਼ਧਾਰ ਹਥਿਆਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਜ਼ਖ਼ਮ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਜਾਪੇ ਕਿ ਜ਼ਖਮ ਹਾਦਸੇ ਦਾ ਹੈ ਪਰੰਤੂ ਅੰਦਰੋ ਸਰੀਰ ਬੁਰੀ ਤਰ੍ਹਾਂ ਕੱਟਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਦੋਵੇਂ ਨਾਬਾਲਗ਼ਾਂ ਨੂੰ ਅੱਜ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਵਲੋਂ ਉਨ੍ਹਾਂ ਨੂੰ ‘ਅਬਜ਼ਰਵੇਸ਼ਨ ਹੋਮ’ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media