Thursday, April 23, 2026

ਅਕਾਲੀ ਦਲ (ਬ) ਵੱਲੋਂ ਹਲਕਾ ਧੂਰੀ ਦੇ 6 ਨਵੇਂ ਸਰਕਲ ਪ੍ਰਧਾਨ ਨਿਯੁੱਕਤ

ਸੁਖਬੀਰ ਸਿੰਘ ਬਾਦਲ ਨੇ ਨਵੇਂ ਬਣੇ ਸਰਕਲ ਪ੍ਰਧਾਨਾਂ ਦੀ ਪਿੱਠ ਥਾਪੜੀ

ਧੂਰੀ, 28 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਇੰਚਾਰਜ ਹਰੀ ਸਿੰਘ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ

ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਧੂਰੀ ਵਿਖੇ 6 ਨਵੇਂ ਸਰਕਲ ਪ੍ਰਧਾਨਾਂ ਦੀ ਨਿਯੁੱਕਤੀ ਕੀਤੀ ਗਈ ਹੈ।ਉਨਾਂ ਨੇ ਦੱਸਿਆ ਕਿ ਨਵੇਂ ਬਣੇ ਸਰਕਲ ਪ੍ਰਧਾਨਾਂ ਵਿੱਚ ਧਰਮਿੰਦਰ ਸਿੰਘ ਕੌਲਸੇੜੀ ਨੂੰ ਕੌਲਸੇੜੀ ਜ਼ੋਨ, ਗੁਰਵਿੰਦਰ ਸਿੰਘ ਕਾਕਾ ਧੰਦੀਵਾਲ ਨੂੰ ਬਾਲੀਆਂ ਜ਼ੋਨ, ਜਥੇਦਾਰ ਰਣਜੀਤ ਸਿੰਘ ਕਾਤਰੋਂ ਨੂੰ ਘਨੌਰੀ ਕਲਾਂ ਜ਼ੋਨ, ਜੱਥੇਦਾਰ ਹਾਕਮ ਸਿੰਘ ਢਢੋਗਲ ਨੂੰ ਬਰੜਵਾਲ ਜ਼ੋਨ, ਹੰਸ ਰਾਜ ਗਰਗ ਤੇ ਵਿਜੈ ਕੁਮਾਰ ਨੂੰ ਸਰਕਲ ਪ੍ਰਧਾਨ ਧੂਰੀ ਸ਼ਹਿਰ ਅਤੇ ਅਜਮੇਰ ਸਿੰਘ ਘਨੌਰੀ ਨੂੰ ਸਰਪ੍ਰਸਤ ਨਿਯੁੱਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਜਿੰਮੇਵਾਰੀ ਸੌਂਪਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹਨਾਂ ਦੀ ਪਿੱਠ ਥਾਪੜਦਿਆਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।ਨਵੇਂ ਚੁਣੇ ਗਏ ਸਮੂਹ ਅਹੁਦੇਦਾਰਾਂ ਨੇ ਹਰੀ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।
                 ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹਨੀਂ ਦਿਨੀਂ ਵੱਖ-ਵੱਖ ਹਲਕਿਆਂ ਦੇ ਇੰਚਾਰਜਾਂ ਅਤੇ ਅਹੁਦੇਦਾਰਾਂ ਨਾਲ ਪਾਰਟੀ ਦੀ ਬੇਹਤਰੀ ਲਈ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …