ਬੰਗਾ, 29 ਮਈ (ਪੰਜਾਬ ਪੋਸਟ ਬਿਊਰੋ) – ਥਾਣਾ ਸਿਟੀ ਬੰਗਾ ਅਧੀਨ ਪੈਂਦੇ ਪਿੰਡ ਜੀਂਦੋਵਾਲ ਤੋਂ 13 ਸਾਲ ਦੇ ਬੱਚੇ ਦੇ ਗੁੰਮ ਹੋਣ ਸਬੰਧੀ ਮਾਮਲਾ ਸਾਹਮਣੇ ਆਇਆ
ਹੈ।ਐਸ.ਐਚ.ਓ ਬੰਗਾ ਸਿਟੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਂਦੋਵਾਲ ਦੇ ਬਲਵਿੰਦਰ ਸਿੰਘ ਦਾ 13 ਸਾਲਾ ਲੜਕਾ ਅਰਸ਼ਦੀਪ ਸਿੰਘ 27 ਮਈ ਨੂੰ ਸਵੇਰੇ 8.00 ਵਜੇ ਘਰੋਂ ਦੁੱਧ ਲੈਣ ਗਿਆ ਭੇਤਭਰੇ ਹਾਲਾਤਾਂ ’ਚ ਗੁੰਮ ਹੋ ਗਿਆ।
ਉਨ੍ਹਾਂ ਦੱਸਿਆ ਕਿ ਲੜਕੇ ਦਾ ਕੱਦ 5 ਫੁੱਟ, ਰੰਗ ਸਾਫ਼, ਘਰ ਤੋਂ ਜਾਣ ਵੇਲੇ ਕਾਲੀ ਪੈਂਟ, ਚਿੱਟੀ ਕਮੀਜ਼ ਤੇ ਪੈਰਾਂ ’ਚ ਚੱਪਲ ਪਾਈ ਹੋਈ ਸੀ।ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਰਿਸ਼ਤੇਦਾਰੀਆਂ ਅਤੇ ਧਾਰਮਿਕ ਸਥਾਨਾਂ ’ਤੇ ਭਾਲ ਕੀਤੀ ਗਈ, ਪਰੰਤੂ ਉਸ ਦਾ ਕੁੱਝ ਪਤਾ ਨਹੀਂ ਲੱਗਾ।ਥਾਣਾ ਬੰਗਾ ਸਿਟੀ ਪੁਲਿਸ ਵੱਲੋਂ ਇਸ ਸਬੰਧ ’ਚ ਐਫ.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਇਸ ਬੱਚੇ ਦਾ ਕੋਈ ਵੀ ਸੁਰਾਗ ਮਿਲੇ ਤਾਂ ਤੁਰੰਤ ਥਾਣਾ ਬੰਗਾ ਸਿਟੀ ਦੇ ਫ਼ੋਨ ਨੰਬਰਾਂ 01823-263500 ਅਤੇ 86994-28834 ਮੁੱਖ ਥਾਣਾ ਅਫ਼ਸਰ ’ਤੇ ਸੂਚਨਾ ਦਿੱਤੀ ਜਾਵੇ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media