ਅੱਜ ਆਏ ਪੌਜਟਿਵ ਆਏ 8 ਕੇਸਾਂ ਵਿੱਚੋਂ 7 ਇਕੋ ਪਰਿਵਾਰ ਦੇ, ਇੱਕ ਹੈਲਥ ਵਰਕਰ
ਰੂਪਨਗਰ, 30 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੋਨਾਜਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ
10 ਹੋ ਗਈ ਹੈ।ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 3061 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ।ਇਨ੍ਹਾਂ ਵਿਚੋਂ 2305 ਦੀ ਰਿਪੋਰਟ ਨੈਗਟਿਵ, 679 ਦੀ ਰਿਪੋਰਟ ਪੈਂਡਿੰਗ, 10 ਕੇਸ ਐਕਟਿਵ ਕਰੋਨਾ ਪਾਜ਼ਟਿਵ ਅਤੇ 59 ਰਿਕਵਰ ਹੋ ਚੁੱਕੇ ਹਨ ਅਤੇ ਪਿੰਡ ਚਤਾਮਲੀ ਨਿਵਾਸੀ ਇੱਕ ਵਿਅਕਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਕੁੱਲ 70 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿੱਚੋਂ ਕਰੋਨਾ ਰਿਕਵਰ ਮਰੀਜ਼ਾਂ ਦੀ ਸੰਖਿਆ 59, ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ 10 ਅਤੇ ਚਤਾਮਲੀ ਨਿਵਾਸੀ 01 ਵਿਅਕਤੀ ਦੀ ਮੌਤ ਪਹਿਲਾਂ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਪੌਜਟਿਵ ਆਏ 8 ਕੇਸਾਂ ਵਿੱਚੋਂ 7 ਇਕੋ ਪਰਿਵਾਰ ਦੇ ਹਨ ਅਤੇ 1 ਹੈਲਥ ਵਰਕਰ ਹੈ।ਇਹ 08 ਕੇਸ ਇੱਕੋ ਪਿੰਡ ਮਨਸੁਹਾ ਕਲਾਂ ਤੋਂ ਹਨ।ਇਹ ਪਰਿਵਾਰ ਪਿਛਲੇ ਦਿਨੀਂ ਮਹਾਰਾਸ਼ਟਰਾ ਤੋਂ ਪਰਤਿਆ ਸੀ ਅਤੇ ਹੋਮ ਕੁਆਰਨਟਾਇਨ ਸੀ।ਉਨ੍ਹਾਂ ਦੱਸਿਆ ਕਿ ਸਾਰੇ 8 ਪੌਜਟਿਵ ਵਿਅਕਤੀਆਂ ਨੂੰ ਇਲਾਜ਼ ਲਈ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਵਿਖੇ ਭੇਜਿਆ ਗਿਆ ਹੈ।
ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸ਼ੋਸ਼ਲ ਡਿਸਟੈਂਸ ਨੂੰ ਹਰ ਪੱਧਰ ‘ਤੇ ਮੇਨਟੈਨ ਕੀਤਾ ਜਾਵੇ ਅਤੇ ਮਾਸਕ ਦੀ ਵਰਤੋਂ ਵੀ ਲਾਜ਼ਮੀ ਕੀਤੀ ਜਾਵੇ।
Punjab Post Daily Online Newspaper & Print Media