ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੰਧੂ) – ਭਾਰਤ ਸਰਕਾਰ ਦੇ ਵੱਲੋਂ ਕੌਮਾਂਤਰੀ ਪੱਧਰ ਦੇ ਖੇਡ ਖਾਕੇ ‘ਤੇ ਦੇਸ਼ ਦਾ ਝੰਡਾ ਬੁਲੰਦ ਕਰਨ ਵਾਲੇ ਖਿਡਾਰੀਆਂ ਨੂੰ
ਦਿੱਤੇ ਜਾਣ ਵਾਲੇ ਪਦਮ ਸ਼੍ਰੀ ਐਵਾਰਡ ਸਿਲਸਿਲੇ ਤਹਿਤ ਇਸ ਵਾਰ ਵੱਖ-ਵੱਖ ਖੇਡਾਂ ਦੀਆਂ 9 ਕੌਮਾਂਤਰੀ ਪੱਧਰ ਦੀਆਂ ਖਿਡਾਰਨਾਂ ਨੂੰ ਪਦਮ ਸ਼੍ਰੀ ਐਵਾਰਡ ਦਿੱਤੇ ਜਾਣ ਦੇ ਐਲਾਨ ‘ਤੇ ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੇ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਖੇਡ ਖੇਤਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇਕੱਠੀਆਂ 9 ਕੌਮਾਂਤਰੀ ਖਿਡਾਰਨਾਂ ਨੂੰ ਇਹ ਵੱਕਾਰੀ ਸਨਮਾਨ ਦੇ ਨਾਲ ਨਿਵਾਜ਼ਿਆ ਜਾਣਾ ਹੋਵੇ।ਇਸ ਸਬੰਧੀ ਆਪਣੀ ਪ੍ਰਤੀਕਿਰਿਆ ਜਾਹਿਰ ਕਰਦਿਆਂ ਸੁਸਾਇਟੀ ਦੀ ਚੀਫ ਪੈਟਰਨ ਪ੍ਰਿੰ. ਕੁਸਮ ਮਲਹੌਤਰਾ ਤੇ ਸੂਬਾਈ ਚੇਅਰਪਰਸਨ ਹਰਪਵਨਪ੍ਰੀਤ ਕੌਰ ਸੰਧੂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਸ਼ਪੱਸ਼ਟ ਕੀਤਾ ਕਿ ਬਾਕਸਿੰਗ ਵਿੱਚ ਮੈਰੀਕਾਮ, ਬੈਡਮਿੰਟਨ ਵਿੱਚ ਪੀ.ਵੀ ਸਿੰਧੂ, ਰੈਸਲਿੰਗ ਵਿੱਚ ਵਨੇਸ਼ ਫੋਗਟ, ਟੇਬਲ ਟੇਨਿਸ ਵਿੱਚ ਮੋਨਿਕਾ ਬੱਤਰਾ, ਕ੍ਰਿਕੇਟ ਵਿੱਚ ਹਰਮਨਪ੍ਰੀਤ ਕੌਰ, ਸ਼ੂਟਿੰਗ ਵਿੱਚ ਸੁੱਮਾ ਸ਼ਿਰੂਰ, ਹਾਕੀ ਵਿੱਚ ਰਾਣੀ ਰਾਮ ਪਾਲ ਤੇ ਮਾਉਂਟੇਨ ਕਲਾਈਬਿੰਗ ਮਾਉਂਟੇਨਰਸ ਵਿੱਚ ਤਾਸ਼ੀ ਅਤੇ ਨੁਨਗਾਸ਼ੀ ਮਲਕ ਦਾ ਨਾਮ ਪਦਮ ਸ਼੍ਰੀ ਲਈ ਚੁਣਿਆ ਜਾਣਾ ਇੱਕ ਵਧੀਆ ਫੈਸਲਾ ਹੈ।ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਦੀ ਮਹਿਲਾ ਜਾਤੀ ਦਾ ਸਿਰ ਫਖਰ ਨਾਲ ਉੱਚਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸੰਸਥਾ ਅਣਗੌਲੀਆਂ ਤੇ ਮਾਨ ਸਨਮਾਨ ਤੋਂ ਵਾਂਝੀਆਂ ਧੀਆਂ ਤੇ ਮਹਿਲਾਵਾਂ ਦਾ ਮਾਨ-ਸਨਮਾਨ ਕਰਨ ਲਈ ਵਚਨਬੱਧ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 17 ਜੂਨ ਨੂੰ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ …
Punjab Post Daily Online Newspaper & Print Media