ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲਾ ਅੰਮਿ੍ਤ
ਸਰ ਦਿਹਾਤੀ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਿਛਲੇ ਦੋ ਮਹੀਨਿਆ ਤੋ ਚੱਲ ਰਹੇ ਲਾਕਡਾਉਨ ਵਿੱਚ ਪੰਜਾਬ ਸਰਕਾਰ ਵਲੋਂ ਜੋ ਛੋਟ ਦਿੱਤੀ ਗਈ ਹੈ, ਉਸ ਦਾ ਲੋਕ ਨਜਾਇਜ਼ ਫਾਇਦਾ ਉਠਾਕੇ ਬਿਨਾ ਵਜਾ੍ਹ ਘਰਾਂ ਤੋ ਨਾ ਨਿਕਲਣ ਅਤੇ ਸਰਕਾਰ ਅਤੇ ਸਿਹਤ ਵਿਭਾਗ ਜਾਰੀ ਕੀਤੀਆ ਹਦਾਇਤਾਂ ਦੀ ਪਾਲਣਾ ਕਰਨ।ਉਨਾਂ ਨੇ ਅੰਮਿ੍ਰਤਸਰ ਦਿਹਾਤੀ ਦੀ ਜਨਤਾ ਨੂੰ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬਜੁਰਗਾਂ ਅਤੇ ਬੱਚਿਆ ਨੂੰ ਘਰ ਤੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ ।ਜੇਕਰ ਕੋਈ ਸਮਾਨ ਖ੍ਰੀਦਣ ਲਈ ਬਜਾਰ ਜਾਂਦਾ ਹੈ ਤਾ ਉਹ ਆਪਣੇ ਮੁੰਹ ਨੂੰ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਜਾਵੇਗਾ ਅਤੇ ਸਮੇਂ-ਸਮੇਂ ‘ਤੇ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਦਾ ਰਹੇਗਾ ਅਤੇ ਇਕੱਲਾ ਹੀ ਜਾ ਕੇ ਆਪਣਾ ਲੋੜੀਦਾ ਸਮਾਨ ਖਰੀਦੇਗਾ।
ਅੰਮ੍ਰਿਤਸਰ ਦਿਹਾਤੀ ਖੇਤਰ ‘ਚ ਆਂਉਦੀਆਂ ਬੈਂਕਾਂ ਨੂੰ ਵੀ ਹਦਾਇਤਾਂ ਕੀਤੀਆ ਹਨ ਕਿ ਬੈਂਕ ਸ਼ੋਸ਼ਲ ਡਿਸਟੈਂਸਿੰਗ ਨੂੰ ਬਣਾ ਕੇ ਰੱਖਣ ਅਤੇ ਜਿਹੜੇ ਬੈਂਕ ਸਕਿਉਰਟੀ ਨੋਰਮ ਮੁਤਾਬਿਕ ਸ਼ਰਤਾਂ ਪੂਰੀਆਂ ਨਹੀ ਕਰ ਸਕਦੇ ਉਹ ਬੈਂਕ ਨਹੀ ਖੋਲੇ ਜਾਣਗੇ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਸਵੇਰੇ 9 ਵਜੇ ਤੋਂ ਦੁਪਹਿਰ 6 ਵਜੇ ਤੱਕ ਜੋ ਬਜਾਰਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ, ਉਸ ਮੁਤਾਬਿਕ ਹੀ ਦੁਕਾਨਾਂ ਖੋਹਲੀਆਂ ਜਾਣ।ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਸਾਰਾ ਬਜ਼ਾਰ ਵੀ ਸੀਲ ਕਰ ਦਿੱਤਾ ਜਾਵੇਗਾ।
ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਜੁਰਮਾਨਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਜੋ ਵਿਅਕਤੀ ਕਿਸੇ ਜਨਤਕ ਥਾਂ ‘ਤੇ ਬਿਨਾਂ ਮਾਸਕ ਤੋਂ ਚੱਲੇਗਾ ਉਸ ਨੂੰ 500/- ਰੁਪਏ, ਜੋ ਬਿਨਾਂ ਵਜ੍ਹਾ ਘਰੋਂ ਬਾਹਰ ਨਿਕਲੇਗਾ ਉਸ ਨੂੰ 2000/- ਰੁਪਏ, ਜਨਤਕ ਥਾਂ ‘ਤੇ ਥੂੱਕੇਗਾ ਉਸ ਨੂੰ 500/- ਰੁਪਏ ਅਤੇ ਪਬਲਿਕ ਅਤੇ ਦੁਕਾਨਦਾਰ ਜੋ ਸ਼ੌਸ਼ਲ ਡਿਸਟੈਂਸਿੰਗ ਭੰਗ ਕਰਨਗੇ ਉਹਨਾਂ ਨੂੰ 2000/- ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਬਾਰ-ਬਾਰ ਇਹ ਅਣਗਹਿਲੀ ਕਰਨ ‘ਤੇ ਉਸ ਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media