Tuesday, April 21, 2026

ਖਾਲਸਾ ਕਾਲਜ ਲਾਅ ਨੇ ਆਨਲਾਈਨ ਕਲਾਸਾਂ ਰਾਹੀਂ ਪੂਰਾ ਕਰਵਾਇਆ ਸਿਲੇਬਸ

ਆਧੁਨਿਕ ਤਕਨੀਕ ਰਾਹੀਂ ਸਟਾਫ਼ ਨੇ ਕਰਵਾਈ ਸਟੱਡੀ – ਪ੍ਰਿੰ. ਡਾ. ਜਸਪਾਲ ਸਿੰਘ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਕੋਵਿਡ-19 ਦੇ ਸਬੰਧ ਵਿੱਚ ਦੇਸ਼ ਭਰ ’ਚ ਹੋਈ ਤਾਲਾਬੰਦੀ ਅਤੇ ਕਰਫਿਊ ਦੌਰਾਨ ਛੁੱਟੀਆਂ ਹੋ ਜਾਣ ਕਾਰਨ ਸਟਾਫ ਵੱਲੋਂ ਈ-ਲੈਕਚਰ, ਕਲਾਸਾਂ, ਆਨਲਾਈਨ ਗਰੁੱਪ ਚੈਟਸ, ਵਟਸਐਪ, ਆਡੀਓ ਲੈਕਚਰ, ਪੀ.ਡੀ.ਐਫ਼ ਫਾਈਲਜ਼ ਆਫ਼ ਲੈਕਚਰ ਰਾਹੀਂ ਵਿਦਿਆਰਥੀਆਂ ਦਾ ਸਿਲੇਬਸ 18 ਅਪ੍ਰੈਲ ਤੱਕ ਪੂਰਾ ਕਰ ਦਿੱਤਾ ਗਿਆ ਹੈ ਅਤੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵੀ ਅਧਿਆਪਕਾਂ ਨੇ ਨਿੱਜੀ ਕਾਲਾਂ ਰਾਹੀਂ ਦੂਰ ਕੀਤੀਆਂ ਹਨ।
        ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਕਾਲਜ ਵਿਦਿਆਰਥੀ ਕਿਸੇ ਵੀ ਸਮੇਂ ਯੂਨੀਵਰਸਿਟੀ ਵੱਲੋਂ ਲਏ ਜਾਣ ਵਾਲੇ ਇਮਤਿਹਾਨਾਂ ਲਈ ਪੂਰੀ ਤਰ੍ਹਾਂ ਤਿਆਰ ਹਨ।ਉਨ੍ਹਾਂ ਕਿਹਾ ਕਿ ਇਸ ਸਭ ’ਚ ਕਾਲਜ ਵਿਖੇ ਕੰਮ ਕਰ ਰਹੇ ਸੁਖਜੀਤ ਸਿੰਘ, ਕੰਪਿਊਟਰ ਲੈਬ ਇੰਸਟ੍ਰੈਕਟਰ ਵੱਲੋਂ ਕਾਲਜ ਫ਼ੈਕਲਟੀ ਅਤੇ ਵਿਦਿਆਰਥੀਆਂ ਵਿਚਕਾਰ ਆਨਲਾਈਨ ਲਿੰਕਸ, ਸਾਫ਼ਟ ਕਾਪੀ ਆਫ਼ ਸਟੱਡੀ ਮਟੀਰੀਅਲ ਤੋਂ ਇਲਾਵਾ ਮਨੂਪਾਤਰਾ ਅਤੇ ਹੋਰ ਡਿਜੀਟਲ ਸੁਪੋਰਟ ਏਜੰਸੀਆਂ ਰਾਹੀਂ ਪ੍ਰਾਪਤ ਹੋਈਆਂ ਸਹੂਲਤਾਂ ਦੀ ਵਰਤੋਂ ਕਰਕੇ ਸ਼ਲਾਘਾਯੋਗ ਕਾਰਜ਼ ਕੀਤਾ ਗਿਆ।
               ਉਨ੍ਹਾਂ ਦੱਸਿਆ ਕਿ ਸਿਲੇਬਸ ਪੂਰਾ ਹੋਣ ਉਪਰੰਤ ਹੁਣ ਵੀ ਸਟਾਫ਼ ਦੁਆਰਾ ਰੋਜ਼ਾਨਾ ਦੁਹਰਾਈ ਕਾਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਘਰ ਬੈਠੇ ਆਪਣੀ ਪੜ੍ਹਾਈ ਨਾਲ ਜੁੜੇ ਰਹਿਣ।ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਧੁਨਿਕ ਵਿੱਦਿਅਕ ਤਕਨੀਕ ਨੂੰ ਵਰਦਾਨ ਦੱਸਦੇ ਹੋਏ ਕਿਹਾ ਕਿ ਅਜਿਹੀ ਮਹਾਮਾਰੀ ਦੇ ਸਮੇਂ ’ਚ ਇਹ ਟੈਕਨਾਲੋਜੀ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਅਧਿਆਪਕਾਂ ਦੀ ਮਦਦ ਨਾਲ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਬਹੁਤ ਸਹਾਇਕ ਹੈ।ਉਨ੍ਹਾਂ ਨੇ ਮਿਹਨਤੀ ਸਟਾਫ਼ ਦੀਆਂ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਨਿਰਵਿਘਨ ਕੋਸ਼ਿਸ਼ਾਂ ਨੂੰ ਸਲਾਹਿਆ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …