ਗੁਰਦਾਸਪੁਰ, 2 ਜੂਨ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19
ਖ਼ਿਲਾਫ਼ ਜੰਗ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ `ਮਿਸ਼ਨ ਫ਼ਤਿਹ` ਤਹਿਤ ਇਸ ਮਹਾਂਮਾਰੀ ਬਾਰੇ ਲੋਕਾਂ ਵਿੱਚ ਵੱਡੇ ਪੱਧਰ ‘ਤੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਤੇ ਜ਼ਿਲੇ ਭਰ ਅੰਦਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਕੋਰੋਨਾ ਪੀੜਤ 09 ਐਕਟਿਵ ਮਰੀਜ਼ਾਂ ਵਿਚੋਂ 03 ਕੋਰੋਨਾ ਵਾਇਰਸ ਪੀੜਤਾਂ ਨੂੰ ਘਰ ਭੇਜ ਦਿੱਤਾ ਗਿਆ।ਦੋ ਪੀੜਤ ਠੀਕ ਹੋਏ ਹਨ ਅਤੇ 01 ਨੂੰ ਇਕਾਂਤਵਾਸ ਕੀਤਾ ਗਿਆ ਹੈ।ਜਿਲੇ ‘ਚ ਹੁਣ ਕੁੱਲ 06 ਐਕਟਿਵ ਕੋਰੋਨਾ ਪੀੜਤ ਰਹਿ ਗਏ ਹਨ।
ਉਨਾਂ ਅੱਗੇ ਦੱਸਿਆ ਕਿ ਜਿਲੇ ਅੰਦਰ 3724 ਸ਼ੱਕੀ ਮਰੀਜਾਂ ਵਿਚੋਂ 3195 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ, 141 ਕੋਰੋਨਾ ਪੀੜਤ, 384 ਪੈਂਡਿੰਗ ਅਤੇ 04 ਸੈਂਪਲ ਰਿਜੈਕਟ ਹੋਏ ਹਨ।ਜ਼ਿਲੇ ਅੰਦਰ 141 ਕੋਰੋਨਾ ਪੀੜਤਾਂ ਵਿਚੋਂ 03 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ।
132 ਘਰਾਂ ਨੂੰ ਭੇਜੇ ਗਏ ਹਨ (122 ਠੀਕ ਹੋਏ ਹਨ, 10 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)।03 ਪੀੜਤ ਧਾਰੀਵਾਲ ਅਤੇ 03 ਪੀੜਤ ਬਟਾਲਾ ਵਿਖੇ ਰੱਖੇ ਗਏ ਹਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media