ਸੰਗਰੂਰ, 2 ਜੂਨ- (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਰੰਭੇ ਮਿਸ਼ਨ ਫ਼ਤਿਹ ਦੇ ਤਹਿਤ
ਕੋਰੋਨਾ ਯੋਧਿਆਂ ਵਲੋਂ ਦਿਨ ਰਾਤ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਸਰਗਰਮ ਟੀਮਾਂ ਦੀ ਮਿਹਨਤ ਸਦਕਾ ਅੱਜ ਦੋ ਪਾਜ਼ਟਿਵ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ।ਜਿਸ ਨਾਲ ਜ਼ਿਲ੍ਹੇ ‘ਚ ਐਕਟਿਵ ਕੇਸਾਂ ਦੀ ਗਿਣਤੀ 12 ਰਹਿ ਗਈ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਕਿ ਬੀਤੀ ਸ਼ਾਮ ਭਵਾਨੀਗੜ੍ਹ ਬਲਾਕ ਵਿਖੇ 3 ਨਵੇਂ ਕੇਸ ਆਏ ਸਨ।ਜਿਨ੍ਹਾਂ ਵਿਚੋਂ ਇੱਕ ਦਿੱਲੀ ਤੋਂ ਪਰਤਿਆ ਹੈ ਜਦਕਿ ਇੱਕ ਕੰਬਾਇਨ ਚਾਲਕ ਹੈ, ਜੋ ਕਿ ਗੁਜਰਾਤ ਤੋ ਪਰਤਿਆ ਹੈ।ਉਨ੍ਹਾਂ ਦੱਸਿਆ ਕਿ ਠੀਕ ਹੋ ਕੇ ਘਰਾਂ ਨੂੰ ਪਰਤਣ ਵਾਲਿਆਂ ਵਿੱਚ ਮਲੇਰਕੋਟਲਾ ਨਿਵਾਸੀ ਮਹਿਲਾ ਅਤੇ ਮਲੇਰਕੋਟਲਾ ਦਾ ਹੀ ਵਸਨੀਕ ਸ਼ਾਮਲ ਹੈ, ਜੋ ਕਿ ਪੀ.ਜੀ.ਆਈ ਵਿਖੇ ਜ਼ਰੇ ਇਲਾਜ ਸੀ।। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਕੱਲ੍ਹ 189 ਸੈਂਪਲ ਲਏ ਗਏ ਸਨ ਜੋ ਕਿ ਸਾਰੇ ਹੀ ਨੈਗੇਟਿਵ ਆਏ ਹਨ।ਉਨ੍ਹਾਂ ਦੱਸਿਆ ਕਿ ਹੁਣ ਮਲੇਰਕੋਟਲਾ ਦੇ 3, ਧੂਰੀ ਦਾ 1, ਭਵਾਨੀਗੜ੍ਹ ਦੇ 3, ਮੂਨਕ ਦੇ 2 ਅਤੇ ਸ਼ੇਰਪੁਰ ਦੇ 3 ਕੇਸ ਐਕਟਿਵ ਹਨ, ਜੋ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਜ਼ੇਰੇ ਇਲਾਜ ਹਨ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਜ਼ਟਿਵ ਪਾਏ ਗਏ ਲੋਕਾਂ ਦੀ ਕੰਟੈਕਟ ਟਰੇਸਿੰਗ ਕਰਦੇ ਹੋਏ ਮੁਕੰਮਲ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਸਮਾਜਿਕ ਦੂਰੀ, ਹੱਥ ਧੋਣ ਅਤੇ ਮਾਸਕ ਪਹਿਨਣ ਸਬੰਧੀ ਜਾਰੀ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media