ਧੂਰੀ, 4 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਅਤੇ ਸ਼ੇਰਪੁਰ ਦੀ ਮੀਟਿੰਗ ਸੂਬਾ ਸਕੱਤਰ ਨਰੰਜਣ ਸਿੰਘ
ਦੋਹਲਾ ਦੀ ਪ੍ਰਧਾਨਗੀ ਹੇਠ ਹੋਈ।ਬਲਾਕ ਪ੍ਰਧਾਨ ਨਿਰਮਲ ਸਿੰਘ ਸਮੁੰਦਗੜ੍ਹ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਰੇਟ ਵਿੱਚ ਕੀਤੇ 53 ਰੁਪਏ ਦੇ ਨਿਗੂਣਾ ਵਾਧੇ ਨੂੰ ਕਿਸਾਨਾਂ ਨਾਲ ਕੋਝਾ ਮਜਾਕ ਦੱਸਿਆ ਹੈ।ਪ੍ਰੀਤਮ ਸਿੰਘ ਬਾਦਸ਼ਾਹਪੁਰ ਬਲਾਕ ਪ੍ਰਧਾਨ ਸ਼ੇਰਪੁਰ ਨੇ ਮੰਗ ਕੀਤੀ ਕਿ ਵੀ.ਡੀ.ਐਸ ਸਕੀਮ ਹੇਠ ਵਧਾਏ ਲੋਡ ਤਹਿਤ ਖਾਸਕਰ 25 ਕੇ.ਵੀ.ਏ ਦੇ ਟਰਾਂਸਫਾਰਮਰ ਕਿਸਾਨਾਂ ਨੂੰ ਜੀਰੀ ਦੇ ਸੀਜਨ ਚੱਲਣ ਤੋਂ ਪਹਿਲਾਂ ਦਿੱਤੇ ਜਾਣ ਤਾਂ ਕਿ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਰਵਿਘਨ ਸਪਲਾਈ ਮਿਲ ਸਕੇ।ਕਿਸਾਨਾਂ ਆਗੂਆਂ ਨੇ ਧੂਰੀ-ਬਾਗੜੀਆ ਰੋਡ, ਭਲਵਾਨ ਰੋਡ ਅਤੇ ਦੋਹਲਾ ਫਾਟਕ ਤੋਂ ਗਰਿੱਡ ਚੌਕ ਤੱਕ ਟੁੱਟੀਆਂ ਸੜਕਾਂ ਨੂੰ ਬਨਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਹਨਾਂ ਖਸਤਾ ਹਾਲਤ ਸੜਕਾਂ ‘ਤੇ ਬਰਸਾਤ ਦੇ ਦਿਨਾਂ ਵਿੱਚ ਵੱਡੇ ਜਾਨਲੇਵਾ ਹਾਦਸੇ ਵਾਪਰ ਸਕਦੇ ਹਨ। ਇਸ ਲਈ ਇਹ ਸੜਕਾਂ ਬਿਨਾਂ ਦੇਰੀ ਦੇ ਤੁਰੰਤ ਬਣਾਈਆਂ ਜਾਣ।
ਇਸ ਮੌਕੇ ਗੁਰਜੀਤ ਸਿੰਘ ਭੜੀ ਮਾਨਸਾ, ਜਗਤੇਜ ਸਿੰਘ ਬਮਾਲ, ਗੁਰਬਚਨ ਸਿੰਘ ਹਰਚੰਦਪੁਰ, ਕੌਰ ਸਿੰਘ ਕੱਕੜਵਾਲ, ਸੁਖਪਾਲ ਸਿੰਘ ਕਾਂਝਲਾ, ਜਗਦੀਪ ਸਿੰਘ ਪਲਾਸੌਰ ਅਤੇ ਮਲਕੀਤ ਸਿੰਘ ਕੰਧਾਰਗੜ੍ਹ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media