Sunday, March 15, 2026

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਜਿਲ੍ਹਾ ਚੇਅਰਮੈਨ ਬਣੇ ਗਾਇਕ ਲਵਲੀ ਨਿਰਮਾਣ ਧੂਰੀ

ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਸਾਰ ਪੱਧਰ ‘ਤੇ ਸੰਗੀਤਕ ਖੇਤਰ ਨਾਲ ਜੁੜੇ ਹੋਏ ਲੋਕਾਂ ਦੀ ਸੰਸਥਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਹੈ।ਰਾਸ਼ਟਰੀ ਪ੍ਰਧਾਨ ਗਾਇਕ ਅਤੇ ਗੀਤਕਾਰ ਜਨਾਬ ਹਾਕਮ ਬਖਤੜੀਵਾਲਾ ਦੀ ਅਗਵਾਈ ਹੇਠ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੀਆਂ ਸਰਗਰਮੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਗਾਇਕ ਲਵਲੀ ਨਿਰਮਾਣ ਧੂਰੀ ਨੂੰ ਜਿਲ੍ਹਾ ਸੰਗਰੂਰ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਚੇਅਰਮੈਨ ਨਿਯੁੱਕਤ ਹੋਣ ‘ਤੇ ਮੰਚ ਦੇ ਲਹਿਰਾਗਾਗਾ ਤੋਂ ਪ੍ਰਧਾਨ ਅਸ਼ੋਕ ਮਸਤੀ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ, ਜਦਕਿ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
                ਇਸੇ ਦੌਰਾਨ ਗਾਇਕ ਨਿਰਮਲ ਮਾਹਲਾ ਸੰਗਰੂਰ, ਜੱਸ ਗੁਰਾਇਆ, ਅੰਗਰੇਜ ਮੱਲ੍ਹੀ, ਕਿਰਨਪਾਲ ਗਾਗਾ, ਗੀਤਕਾਰ ਗਿੱਲ ਅਕੋਈ ਵਾਲਾ, ਰਮੇਸ਼ ਬਰੇਟਾ, ਬਿੱਕਰ ਬੈਚੇਨ, ਅਦਾਕਾਰ ਟੀਟਾ ਵੈਲੀ ਸੰਗਰੂਰ, ਜੋਗਾ ਮੱਲ੍ਹੀ ਰੱਤਾਖੇੜਾ, ਮੁਸਤਾਕ ਲਸਾੜਾ, ਪ੍ਰਸਿੱਧ ਸਾਹਿਤਕਾਰ ਰਾਮਫਲ ਰਾਜਲਹੇੜੀ, ਗੁਰਦੀਪ ਬੰਟੀ, ਕਾਲਾ ਅਲੀਸ਼ੇਰ, ਰਣਜੀਤ ਸਿੰਘ, ਕੁਲਦੀਪ ਚੋਬਰ, ਰਿੰਕੂ ਰਣਬੀਰ ਦਿੜ੍ਹਬਾ, ਸੰਗੀਤਕਾਰ ਪੀ.ਕੇ ਸਿੰਘ ਪ੍ਰਧਾਨ ਭਵਾਨੀਗੜ੍ਹ ਆਦਿ ਗਾਇਕ ਅਤੇ ਗੀਤਕਾਰਾਂ ਨੇ ਵੀ ਲੋਕ ਗਾਇਕ ਕਲਾ ਮੰਚ ਦੇ ਨਵੇਂ ਚੁਣੇ ਚੇਅਰਮੈਨ ਗਾਇਕ ਲਵਲੀ ਨਿਰਮਾਣ ਧੂਰੀ ਨੂੰ ਵਧਾਈ ਦਿੱਤੀ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …