ਸੰਗਰੂਰ, 5 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ‘ਤੇ ਮਜ਼ਦੂਰਾਂ ਨੇ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ
ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਅਫਸਰ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ।
ਕਾਮਰੇਡ ਗੋਰਾ ਨੇ ਕਿਹਾ ਕਿ ਮਜ਼ਦੂਰ ਕਰੋਨਾ ਦੇ ਭੈਅ ਅਤੇ ਤਾਲਾਬੰਦੀ ਕਾਰਨ ਘਰਾਂ ਵਿੱਚ ਵਿਹਲੇ ਬੈਠੇ ਹਨ, ਉਹਨਾਂ ਪਾਸ ਕੋਈ ਕੰਮ ਦਾ ਵਸੀਲਾ ਨਹੀਂ ਹੈ ਤੇ ਉਹ ਅਤਿ ਦਰਜੇ ਦੇ ਗੁਰਬਤ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਪਿਛਲੇ ਲੰਮੇ ਸਮੇਂ ਤੋਂ ਘੱਟੋ ਘੱਟ ਕਣਕ ਮਿਲ ਜਾਂਦੀ ਸੀ ਜੋ ਕਿ ਉਹ ਪੇਟ ਭਰ ਰੋਟੀ ਖਾਂ ਲੈਂਦਾ ਸੀ।ਪਰੰਤੂ ਇਸ ਸਾਲ ਦੇ ਸ਼ੁਰੂਆਤ ਤੋਂ ਹੀ ਅੱਧੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ, ਜੋ ਕਿ ਅਤਿ ਪੀੜਤ ਮਜ਼ਦੂਰ ਵਰਗ ਨਾਲ ਸਰਾਸਰ ਧੱਕਾ ਹੈ।ਉਹਨਾਂ ਕਿਹਾ ਕਿ ਇਲਾਕੇ ਭਰ ਦੇ ਮਜ਼ਦੂਰ ਯੂਨੀਅਨ ਦੇ ਸੱਦੇ ‘ਤੇ ਖੁਰਾਕ ਸਪਲਾਈ ਦਫ਼ਤਰ ਅੱਗੇ ਧਰਨਾ ਮਾਰਨ ਉਪਰੰਤ ਇਸ ਮੰਗ ਪੱਤਰ ਰਾਹੀਂ ਬੇਨਤੀ ਕੀਤੀ ਕਿ ਜੋ ਰਾਸ਼ਨ ਕਾਰਡ ਕੱਟੇ ਗਏ ਹਨ, ਉਹ ਤੁਰੰਤ ਬਹਾਲ ਕਰਕੇ ਕਣਕ ਦੀ ਸਪਲਾਈ ਜਾਰੀ ਰੱਖੀ ਜਾਵੇ ਅਤੇ ਨਾਲ ਹੋ ਲੋੜਵੰਦਾਂ ਨੇ ਪਿਛਲੇ ਸਮੇਂ ਨਵੇਂ ਰਾਸ਼ਨ ਕਾਰਡ ਬਣਨ ਦੀਆਂ ਅਰਜ਼ੀਆਂ ਦਿੱਤੀਆਂ ਹਨ, ਉਹਨਾਂ ਦੇ ਵੀ ਤੁਰੰਤ ਰਾਸ਼ਨ ਕਾਰਡ ਬਣਾਏ ਜਾਣ।
ਇਸ ਮੌਕੇ ਰਾਜਸਵੰਤ ਸਿੰਘ ਜੋਗਾ, ਅਮਰੀਕ ਸਿੰਘ ਜੋਹਲਾ, ਕਰਮਜੀਤ ਸਿੰਘ ਸਨੀ, ਸਰੂਪ ਸਿੰਘ ਭੋਲਾ, ਕੁਲਦੀਪ ਸਿੰਘ ਜੋਹਲਾ, ਕਰਨੈਲ ਸਿੰਘ ਦੱਦਾਹੂਰ, ਰੇਸ਼ਮ ਸਿੰਘ ਮਿਸਤਰੀ, ਅੰਗਰੇਜ ਸਿੰਘ ਦੱਦਾਹੂਰ, ਸਤਵਿੰਦਰ ਮਾੜਾ, ਬਹਾਦਰ ਸਿੰਘ ਪੰਚ, ਰਾਜੂ ਨੂਰਪੁਰਾ, ਹਰਜੀਤ ਸਿੰਘ ਕਲਸੀਆਂ, ਨਰਿੰਦਰ ਸਿੰਘ ਬੜਿੰਗ ਆਦਿ ਹਾਜ਼ਿਰ ਸਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media