Tuesday, September 15, 2026

ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਲਗਾਇਆ ਮੈਡੀਕਲ ਕੈਂਪ

98 ਲੋਕਾਂ ਦੀ ਜਾਂਚ ਲਈ ਕੀਤੀ ਸੈਂਪਲਿੰਗ

ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਉਰੋ) – ਪੰਜਾਬ ਨੂੰ ਕਰੋਨਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਗਿਆ ਹੈ।ਜਿਸ ਅਧੀਨ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਆਦੇਸ਼ਾਂ ਅਨੁਸਾਰ ਮਾਰਕਿਟ ਕਮੇਟੀ ਪਠਾਨਕੋਟ ਵਿੱਚ ਇੱਕ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਸਕੱਤਰ ਮਾਰਕਿਟ ਕਮੇਟੀ ਪਠਾਨਕੋਟ ਬਲਬੀਰ ਸਿੰਘ ਬਾਜਵਾ ਨੇ ਦੱਸਿਆ ਵਿਸ਼ੇਸ ਮੈਡੀਕਲ ਕੈਂਪ ਦੋਰਾਨ ਮਾਰਕਿਟ ਕਮੇਟੀ ਵਿੱਚ ਫੜੀ ਲਗਾਉਣ ਵਾਲੇ ਕਰੀਬ 98 ਲੋਕਾਂ ਦੀ ਸੈਂਪਲਿੰਗ ਕੀਤੀ ਗਈ।ਇਸ ਸਮੇਂ ਆੜਤੀਆਂ ਅਤੇ ਫੜ੍ਹੀ ਲਗਾਉਣ ਵਾਲੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਾਰੋਬਾਰ ਕਰਦਿਆਂ ਸੋਸ਼ਲ ਡਿਸਟੈਂਸ ਪੂਰੀ ਤਰ੍ਹਾਂ ਨਾਲ ਬਰਕਰਾਰ ਰੱਖਿਆ ਜਾਵੇ।ਮੰਡੀ ਵਿੱਚ ਆਉਣ ਵਾਲਾ ਹਰੇਕ ਵਿਅਕਤੀ ਮੂੰਹ ‘ਤੇ ਮਾਸਕ ਜਰੂਰ ਲਗਾਵੇ।ਮਾਰਕਿਟ ਕਮੇਟੀ ਵੱਲੋਂ ਮੰਡੀ ਵਿੱਚ ਵਾਸ਼ਿੰਗ ਪੁਆਇੰਟ ਵੀ ਬਣਾਏ ਗਏ ਹਨ ਤਾਂ ਜੋ ਕਰੋਨਾ ਬੀਮਾਰੀ ਨੂੰ ਵਿਸਥਾਰ ਕਰਨ ਤੋਂ ਰੋਕਿਆ ਜਾ ਸਕੇ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …