Saturday, August 15, 2026

16 ਸੰਸਥਾਵਾਂ ਦੇ 900 ਤੋਂ ਵੱਧ ਵਲੰਟੀਅਰਾਂ ਨੇ ਲਾਏ 3150 ਤੋਂ ਵੱਧ ਪੌਦੇ

ਕਪੂਰਥਲਾ, 6 ਜੂਨ (ਪੰਜਾਬ ਪੋਸਟ ਬਿਊਰੋ) – ਯੁਵਕ ਸੇਵਾਵਾਂ ਵਿਭਾਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਹਿ ਦੇ ਸੁਪਨੇ ਨੁੰ ਸਾਕਾਰ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ੳਪਲ ਦੀ ਸਰਪ੍ਰਸਤੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਵਲੋਂ ਜਿਲਾ ਕਪੂਰਥਲਾ ਵਿੱਚ ਯੁਵਕ ਸੇਵਾਵਾਂ ਵਿਭਾਗ ਨਾਲ ਸੰਬਧਤ ਯੂਥ ਕਲੱਬਾਂ, ਐਨ.ਐਸ.ਐਸ ਯੁਨਿਟਾਂ, ਰੈਡ ਰੀਬਨ ਕਲੱਬਾਂ ਦੇ ਮੈਂਬਰਾਂ ਦੀ ਮਦਦ ਨਾਲ ਵਾਤਾਵਰਨ ਦਿਵਸ ਮਨਾਇਆ ਗਿਆ।ਜਿਲੇ ਭਰ ਦੇ ਵਲੰਟੀਅਰਾਂ ਵਲੋਂ ਲਾਕਡਾਉਣ ਦੇ ਚੱਲਦਿਆਂ ਆਪੋ-ਆਪਣੇ ਘਰ, ਗਲੀ, ਮੁਹੱਲੇ ਅਤੇ ਕੁੱਝ ਇੱਕ ਸਾਂਝੀਆ ਥਾਵਾਂ ‘ਤੇ 3150 ਤੋਂ ਵੱਧ ਪੋਦੇ ਲਗਾਏ ਗਏ।
                  ਪ੍ਰੀਤ ਕੋਹਲੀ ਨੇ ਦੱਸਿਆ ਕਿ ਲਾਕਡਾਉਣ ਦੇ ਚਲਦਿਆ ਸਮੂਹ ਸਕੂਲ/ਕਾਲਜ ਬੰਦ ਸਨ ਇਸ ਲਈ ਸਕੂਲਾਂ/ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਨੁੰ ਵਟਸਅਪ ਗਰੁੱਪ ਰਾਹੀਂ ਆਨਲਾਈਨ ਮੀਟਿੰਗ ਕੀਤੀ ਗਈ। ਪੋਦੇ ਲਗਾ ਕੇ ਵਾਤਾਵਰਨ ਦਿਵਸ ਮਨਾਉਣ ਦੀ ਜੋ ਸੂਰੂਆਤ ਕੀਤੀ ਗਈ ਇਸ ਮੁਹਿੰਮ ਵਿੱਚ ਹਿਸਾ ਲੈਣ ਵਾਲੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਸ.ਸ.ਸ.ਸ ਨੂਰਪੁਰ ਲੁਬਾਣਾ, ਸ.ਸ.ਸ.ਸ ਕਾਜਲੀ ਦੇਵੀ, ਸ.ਸਸ.ਸ ਲੜਕੇ ਫਗਵਾੜਾ, ਖਾਲਸਾ ਕਾਲਜ ਕਪੁਰਥਲਾ, ਡਿਪਸ ਕਾਲਜ ਆਫ ਐਜੂਕੇਸਨ ਡਿਲਵਾਂ, ਸ.ਸ.ਸ.ਸ ਡਡਵਿੰਡੀ, ਹਿੰਦੂ ਕਨਿੰਆ ਕਾਲਜ ਕਪੁਰਥਲਾ, ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੁਰਥਲਾ, ਗੁਰੂ ਨਾਨਕ ਕਾਲਜ ਸੁਖਚੇਨਆਣਾ ਸਾਹਿਬ,, ਸ.ਸ.ਸ.ਸ ਖੈੜਾ ਦੋਨਾ, ਸ.ਸ.ਸ.ਸ ਰਾਣੀਪੁਰ, ਗੁਰੁ ਨਾਨਕ ਕਾਲਜ ਨਡਾਲਾ, ਸ..ਸ.ਸ.ਸ ਖੀਰਾਂਵਾਲੀ, ਸ.ਸ.ਸ.ਸ ਦਿਆਲਪੁਰ, ਆਨੰਦ ਕਾਲਜ ਆਫ ਇੰਜਨੀਰਿੰਗ ਕਪੁਰਥਲਾ, ਰਾਮਗੜੀਆ ਪੋਲੀਟੈਕਨਿਕ ਫਗਵਾੜਾ ਸ਼ਾਮਲ ਸਨ ।
                 ਉਹਨਾਂ ਕਿਹਾ ਕਿ ਪਾਣੀ ਦੀ ਬੱਚਤ ਕਰਨ ਲਈ ਵੀ ਪਿੰਡਾਂ ਤੇ ਸ਼ਹਿਰਾਂ ਦੇ ਯੁਵਕਾਂ ਨੁੰ ਜਾਗਰੂਕ ਕੀਤਾ ਜਾਵੇਗਾ।ਧਰਤੀ ਦਾ ਤਾਪਮਾਨ ਦਿਨੋ-ਦਿਨ ਵਧ ਰਿਹਾ ਹੈ।ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਜਲਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।ਪੋਦਿਆਂ ਦਾ ਰਕਬਾ ਵਧਾਉਣ ਲਈ ਵਿਭਾਗ ਵਲੋਂ 25000 ਤੋਂ ਵੱਧ ਪੋਦੇ ਜ਼ਿਲਾ ਹੁਸ਼ਿਆਰਪੁਰ ਵਿਖੇ ਲਗਾਉਣ ਦਾ ਟੀਚਾ ਮਿਥੀਆ ਗਿਆ ਹੈ।ਇਸ ਲਈ ਜੰਗਲਾਤ ਮਹਿਕਮੇ ਤੋਂ ਵੀ ਯੋਗ ਮਦਦ ਲਈ ਜਾਵੇਗੀ, ਤਾਂਕਿ ਵਾਤਾਵਰਣ ਨੂੰ ਸੰਤੁਲਿਤ ਕਰਨ ਵਿੱਚ ਆਪਣਾ ਹਿੱਸਾ ਪਾਇਆ ਜਾ ਸਕੇ ।
                  ਉਪਰੋਕਤ ਸਾਰੀਆਂ ਗਤੀਵਿਧੀਆਂ ਲਾਉਣ ਲਈ ਉਹਨਾਂ ਨੋਜਵਾਨਾਂ ਨੁੰ ਵੱਧ ਤੋਂ ਵੱਧ ਵਿਭਾਗ ਨਾਲ ਜੁੜਨ ਦੀ ਅਪੀਲ ਵੀ ਕੀਤੀ ਗਈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …