Friday, August 14, 2026

ਚੰਡੀਗੜ੍ਹ ਯੂਨੀਵਰਸਿਟੀ ਵਲੋਂ ਇੰਡਸਟਰੀ ਗਠਜੋੜ ਤਹਿਤ ਪਲੇਸਮੈਂਟ ਦੀ ਗਰੰਟੀ ਨਾਲ ਐਮ.ਬੀ.ਏ ਡਿਗਰੀ ਆਰੰਭ

ਵਿਦਿਆਰਥੀਆਂ ਨੂੰ ਦਾਖ਼ਲੇ ਦੌਰਾਨ ਹੀ ਮਿਲਣਗੇ ਪਲੇਸਮੈਂਟ ਆਫ਼ਰ

ਚੰਡੀਗੜ, 6 ਜੂਨ (ਪੰਜਾਬ ਪੋਸਟ ਬਿਊਰੋ) – ਤਕਨੀਕੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਰੋਜ਼ਗਾਰ ਪ੍ਰਾਪਤੀ ਸਬੰਧੀ ਦਰਪੇਸ਼ ਆ ਰਹੀਆਂ ਚਣੌਤੀਆਂ ਦੇ ਚੱਲਦੇ

File Photo

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਰੋਜ਼ਗਾਰ ਗਰੰਟੀ ਨਾਲ ਐਮ.ਬੀ.ਏ ਡਿਗਰੀ ਕਰਵਾਉਣ ਦੀ ਵਿਲੱਖਣ ਸ਼ੁਰੂਆਤ ਕੀਤੀ ਹੈ।ਵੱਡੇ ਕਾਰਪੋਰੇਟਾਂ ਦੀ ਭਾਈਵਾਲੀ ਨਾਲ ਪਹਿਲੀ ਵਾਰ ਸ਼ੁਰੂ ਕੀਤੀ ਐਮ.ਬੀ.ਏ ਡਿਗਰੀ ਵਿੱਚ ਦਾਖ਼ਲੇ ਦੇ ਸਮੇਂ ਹੀ ਵਿਦਿਆਰਥੀਆਂ ਨੂੰ ਨੌਕਰੀ ਸਬੰਧੀ ਨਿਯੁੱਕਤੀ ਪੱਤਰ ਦਿੱਤੇ ਜਾਣਗੇ।ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ ਬਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਵਿਸ਼ਵ ਪੱਧਰ ’ਤੇ ਨਾਮਵਰ ਸੰਸਥਾ ’ਅਪਗ੍ਰੇਡ’ ਨਾਲ ਗਠਜੋੜ ਤਹਿਤ ਇਹ ਦੋ ਸਾਲਾ ‘ਐਮ.ਬੀ.ਏ ਅਪਗ੍ਰੇਡ’ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਦੇਸ਼-ਵਿਦੇਸ਼ ਦੀਆਂ ਪ੍ਰਸਿੱਧ ਕੰਪਨੀਆਂ ਦਾਖ਼ਲੇ ਸਮੇਂ ਹੀ ਰੋਜ਼ਗਾਰ ਪ੍ਰਾਪਤੀ ਲਈ ਪਲੇਸਮੈਂਟ ਆਫ਼ਰਾਂ ਦੀ ਪੇਸ਼ਕਸ਼ ਕਰਨਗੀਆਂ।ਇਸ ਨਿਵੇਕਲੀ ਪਹਿਲਕਦਮੀ ਨਾਲ ਚੰਡੀਗੜ੍ਹ ਯੂਨੀਵਰਸਿਟੀ ਉਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਐਮ.ਬੀ.ਏ ਦੀ ਸ਼ੁਰੂਆਤ ਤੋਂ ਹੀ ਪਲੇਸਮੈਂਟ ਯਕੀਨੀ ਬਣਾਉਣ ਲਈ ’ਅਪਗ੍ਰੇਡ’ ਨਾਲ ਭਾਈਵਾਲੀ ਕੀਤੀ ਹੈ।ਡਾ. ਬਾਵਾ ਨੇ ਦੱਸਿਆ ਕਿ ਗਠਜੋੜ ਅਧੀਨ ਕਰਵਾਇਆ ਜਾ ਰਿਹਾ 2 ਸਾਲਾ ਐਮ.ਬੀ.ਏ ਪ੍ਰੋਗਰਾਮ ਇੱਕ ਅਨੌਖਾ ਤਜ਼ਰਬੇਕਾਰ ਸਿਖਲਾਈ ਆਧਾਰਿਤ ਕੋਰਸ ਹੈ, ਜੋ ਪ੍ਰੀ-ਪਲੇਸਮੈਂਟ ਦੇ ਨਾਲ-ਨਾਲ ਵਿਦਿਆਰਥੀਆਂ ਨੂੰ 9 ਮਹੀਨੇ ਦੀ ਪੇਡ ਇੰਟਰਨਸ਼ਿਪ ਦੀ ਸਹੂਲਤ ਵੀ ਮੁਹੱਈਆ ਕਰਵਾ ਰਿਹਾ ਹੈ।
                ਉਪ-ਕੁਲਪਤੀ ਨੇ ਦੱਸਿਆ ਕਿ ਦਾਖ਼ਲੇ ਲਈ ਵਿਦਿਆਰਥੀਆਂ ਦੇ ਬੈਚਲਰ ਡਿਗਰੀ ’ਚ 60 ਫ਼ੀਸਦੀ (ਐਸ.ਸੀ ਅਤੇ ਐਸ.ਟੀ ਮਾਮਲੇ ’ਚ 55 ਫ਼ੀਸਦੀ) ਅੰਕ ਹੋਣੇ ਲਾਜ਼ਮੀ ਹੋਣਗੇ ਅਤੇ ਦਾਖ਼ਲਾ ਪ੍ਰੀਖਿਆ ਸਮੇਤ ਗਰੁੱਪ ਡਿਸਕਸ਼ਨ, ਵਿਅਕਤੀਗਤ ਇੰਟਰਵਿਊ ਅਤੇ ਸਾਈਕੋਮੈਟਰਿਕ ਟੈਸਟ ਪੜਾਅ ਵਿਚੋਂ ਗੁਜ਼ਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ‘ਵਰਸਿਟੀ ਦੀ ਵੈਬਸਾਈਟ  www.cuchd.in/management/mba-upgrad/
‘ਤੇ ਸੰਪਰਕ ਕੀਤਾ ਜਾ ਸਕਦਾ ਹੈ।
            ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ‘ਅਪਗ੍ਰੇਡ’ ਨਾਲ ਸਾਡੀ ਭਾਈਵਾਲੀ ਉਚ ਅਤੇ ਮਿਆਰੀ ਹੁਨਰਾਂ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਵਿਦਿਆਰਥੀਆਂ ਲਈ ਰੋਜ਼ਗਾਰ ਤੇ ਕਰੀਅਰ ਵਿਕਾਸ ਦੇ ਮੌਕੇ ਪੈਦਾ ਕਰਨ ’ਤੇ ਆਧਾਰਿਤ ਹੈ, ਜੋ ਸਿੱਖਿਆ ਸੰਸਥਾਵਾਂ ਲਈ ਆਨਲਾਈਨ ਸਿਖਲਾਈ ਪਲੇਟਫ਼ਾਰਮਾਂ ਦੇ ਮਾਧਿਅਮ ਰਾਹੀਂ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …