ਧੂਰੀ, 7 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐਸ.ਪੀ ਸਿੰਘ ਓਬਰਾਏ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ
ਲੋੜਵੰਦਾਂ ਦੀ ਮਦਦ ਲਈ ਪੰਜਾਬ ਵਿੱਚ ਜਗਾ੍ਹ-ਜਗਾ੍ ਰਾਸ਼ਨ ਵੰਡਿਆ ਜਾ ਰਿਹਾ ਹੈ।
ਇਸੇ ਤਹਿਤ ਧੂਰੀ ਵਿਖੇ ਸੁਖਵਿੰਦਰ ਸਿੰਘ ਵੱਲੋਂ ਲੋੜਵੰਦਾਂ ਲਈ ਭੇਜੇ ਰਾਸ਼ਨ ਦੀਆਂ ਕਿੱਟਾਂ ਐਸ.ਐਚ.ਓ ਸਿਟੀ ਦਰਸ਼ਨ ਸਿੰਘ, ਐਫ.ਸੀ.ਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਪ੍ਰਧਾਨ ਐਸ.ਅੇਸ ਚੱਠਾ ਅਤੇ ਮਾਰਕੀਟ ਕਮੇਟੀ ਧੂਰੀ ਦੇ ਵਾਈਸ ਚੇਅਰਮੈਨ ਗੁਰਪਿਆਰ ਧੂਰਾ ਵੱਲੋਂ ਵੰਡਿਆ ਗਿਆ।ਚੱਠਾ ਨੇ ਸਰਬੱਤ ਨੇ ਭਲਾ ਟਰੱਸਟ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬ ਬੱਚਿਆਂ ਲਈ ਮੁਫਤ ਪੜ੍ਹਾਈ, ਮੁਫਤ ਮੈਡੀਕਲ ਸਹੂਲਤਾਂ, ਸਿਵਲ ਹਸਪਤਾਲਾਂ ਵਿੱਚ ਵੈਂਟੀਲੈਂਟਰ ਦੇਣੇ, ਪੀ.ਪੀ.ਈ ਕਿੱਟਾਂ ਆਦਿ ਦੀ ਸੇਵਾ ਕਰਕੇ ਐਸ.ਪੀ ਸਿੰਘ ਓਬਰਾਏ ਇੱਕ ਮਾਨਵਤਾ ਪੱਖੀ ਕੰਮ ਕਰਕੇ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ।ਗੁਰਪਿਆਰ ਧੂਰਾ ਨੇ ਦੱਸਿਆ ਕਿ ਪਿੰਡ ਧੂਰਾ ਵਿਖੇ ਵੀ 60 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਧੂਰੀ ਵਿਖੇ 100 ਹੋਰ ਲੋੜਵੰਦ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਇਸ ਮੌਕੇ ਸਹਾਇਕ ਥਾਣੇਦਾਰ ਗੁਰਭਜਨ ਸਿੰਘ, ਰਾਜਿੰਦਰ ਕੁਮਾਰ ਬਿੱਲਾ ਅਤੇ ਰਾਮ ਗੋਪਾਲ ਆਦਿ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media