ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਸੰਧੂ) – ਕੋਵਿਡ-19/ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਲੈ ਕੇ ਨਗਰ ਨਿਗਮ ਵੱਲੋਂ ਆਪਣੇ ਅਧਿਕਾਰਤ
ਖੇਤਰ ਵਿੱਚ ਆਉਂਦੀਆਂ ਵਾਰਡਾਂ ਵਿੱਚ ਗਲੀਆਂ ਮਹੱਲਿਆਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ।ਵਾਰਡ ਨੂੰ 81 ਦੀ ਕੌਂਸਲਰ ਸੁਨੀਤਾ ਸ਼ਰਮਾ ਤੇ ਸੀਨੀਅਰ ਕਾਂਗਰਸੀ ਆਗੂ ਸਤੀਸ਼ ਕੁਮਾਰ ਬੱਲੂ ਦੀਆਂ ਕੋਸ਼ਿਸ਼ਾਂ ਸਦਕਾ ਨਗਰ ਨਿਗਮ ਕਰਮਚਾਰੀਆਂ ਦੇ ਵੱਲੋਂ ਅੱਜ ਭੱਲਾ ਕਲੌਨੀ ਜੀ.ਟੀ ਰੋਡ ਛੇਹਰਟਾ ਸਮੇਤ ਕਈ ਇਲਾਕਿਆਂ ਦੇ ਵਿੱਚ ਘਰਾਂ ਦੀਆਂ ਦੀਵਾਰਾਂ ਅਤੇ ਗੇਟਾਂ ਨੂੰ ਸੈਨੇਟਾਈਜ਼ ਕੀਤਾ ਗਿਆ।ਸਤੀਸ਼ ਬੱਲੂ ਨੇ ਇਸ ਸਮੇਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਸ਼ਹਿਰ ਦੀ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ ਤੇ ਸ਼ਹਿਰ ਨਿਵਾਸੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਨ।ਅਜਿਹੇ ਵਿੱਚ ਹਰੇਕ ਕੌਂਸਲਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਇਲਾਕੇ ਦੇ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਜਿੱਥੇ ਰਾਸ਼ਨ ਤੇ ਰਾਹਤ ਸਮੱਗਰੀ ਮੁਹੱਈਆ ਕਰਵਾਏ ਉਥੇ ਇਸ ਬੀਮਾਰੀ ਤੋਂ ਬਚਾਅ ਦੇ ਲਈ ਲੋਕਾਂ ਵਿੱਚ ਜਾਗ੍ਰਿਤੀ ਲਿਆਵੇ।ਇਸੇ ਲਈ ਹੀ ਉਨਾਂ ਵਲੋਂ ਭੱਲਾ ਕਲੌਨੀ, ਮਜੀਦ ਬਿਲਡਿੰਗ, ਸ਼ੇਰ ਸ਼ਾਹ ਸੂਰੀ ਰੋਡ, ਹਰਗੋਬਿੰਦ ਐਵੇਨਿਊ ਆਦਿ ਇਲਾਕਿਆਂ ਵਿੱਚ ਸੈਨਟਿਾਈਜੇਸ਼ਨ ਦਾ ਕੰਮ ਕਰਵਾਇਆ ਗਿਆ ਹੈ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media