ਲਹਿਰਾਗਾਗਾ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਲੋਕ ਤੱਥ ਗਾਇਕੀ ਵਿੱਚ ਨਾਮਨਾ ਖੱਟਣ ਵਾਲੇ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਦੇ ਨਵੇਂ ਗੀਤ ‘ਬੰਦੇ ਦੋਗਲੇ’ ਦੀ ਸਰੋਤਿਆਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।ਗਾਇਕ ਲਾਭ ਹੀਰਾ ਦੇ ਗੀਤਾਂ ਨੂੰ ਰੱਜ਼ ਕੇ ਪਿਆਰ ਕਰਨ ਵਾਲੇ ਸਰੋਤਿਆਂ ਦੀ ਗਿਣਤੀ ਦੇਸ਼ ਵਿਦੇਸ਼ਾਂ ਵਿੱਚ ਲੱਖਾਂ ਕਰੋੜਾਂ ਵਿੱਚ ਹੈ।
ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਗਾਇਕ ਲਾਭ ਹੀਰਾ ਦੇ ਪਰਮ ਮਿੱਤਰ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕੀਤਾ।ਉਨ੍ਹਾਂ ਕਿਹਾ ਕਿ ਗਾਇਕ ਲਾਭ ਹੀਰਾ ਦੇ ਹਰੇਕ ਗੀਤ ਨੇ ਲੋੜ ਤੋਂ ਵੱਧ ਕੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਕੁੱਝ ਕੁ ਦਿਨਾਂ ਵਿੱਚ ਰੀਲੀਜ਼ ਹੋ ਰਹੇ ਨਵੇਂ ਸਿੰਗਲ ਟਰੈਕ ‘ਬੰਦੇ ਦੋਗਲੇ’ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਕੇ.ਵੀ ਸਿੰਘ ਨੇ ਤਿਆਰ ਕੀਤਾ ਹੈ ਅਤੇ ਜੱਗੀ ਸੰਘੇੜਾ ਨੇ ਇਸ ਗੀਤ ਦੇ ਬੋਲ ਲਿਖੇ ਹਨ।ਵੀਡੀਓ ਡਾਇਰੈਕਟਰ ਵਰਿੰਦਰ ਸਿੰਘ ਨੇ ਖੁਬਸੂਰਤ ਲੋਕੇਸ਼ਨਾਂ ‘ਤੇ ਵੀਡੀਓ ਤਿਆਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਨਵੇਂ ਸਿੰਗਲ ਟਰੈਕ ‘ਬੰਦੇ ਦੋਗਲੇ’ ਦੀ ਖਾਸੀਅਤ ਇਹ ਹੈ ਕਿ ਇਸ ਦੀ ਵੀਡੀਓ ਵਿੱਚ ਪੰਜਾਬੀ ਫਿਲਮਾਂ ਦੀਆਂ ਮਸ਼ਹੂਰ ਹਸਤੀਆਂ ਇੰਟਰਨੈਸ਼ਨਲ ਅਦਾਕਾਰ ਜੋਗਰਾਜ ਸਿੰਘ ਅਤੇ ਜੱਗੀ ਖਰੋੜ ਨੇ ਆਪਣੀ ਦਮਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ।ਨਵ ਚਹਿਲ ਦੀ ਦੇਖ-ਰੇਖ ਹੇਠ ਤਿਆਰ ਗੀਤ ‘ਬੰਦੇ ਦੋਗਲ`ੇ’ ਰਲੀਜ਼ ਕੀਤਾ ਜਾਣਾ ਹੈ।ਮੁਸਾਫਿਰ ਇੰਟਰਮਂੈਟ ਅਤੇ ਸੀ ਕੰਪਨੀ ਦੀ ਸ਼ਾਨਦਾਰ ਪੇਸ਼ਕਾਰੀ ਵਿੱਚ ਤਿਆਰ ਇਸ ਸਿੰਗਲ ਟਰੈਕ ਨੂੰ ਸਰੋਤਿਆਂ ਦੀ ਝੋਲੀ ਵਿੱਚ ਪਾਉਣ ਲਈ ਵਿਸ਼ੇਸ਼ ਸਹਿਯੋਗ ਰਾਜ ਰਾਏ ਅਤੇ ਮੰਗਲ ਬਾਮ ਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …