ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਵੱਲੋਂ ਕੋਵਿਡ 19 ਮਿਸ਼ਨ ਫਤਹਿ ਤਹਿਤ ਅੱਜ ਦਫਤਰ ਸਿਵਲ
ਸਰਜਨ ਵਿਖੇ ਕਮਉਨਟੀ ਹੈਲਥ ਅਫਸਰਾਂ ਨੂੰ ਟ੍ਰੇਨਿੰਗ ਕਰਵਾਈ ਗਈ ।ਸਿਵਲ ਸਰਜਨ ਨੇ ਕਿਹਾ ਕਿ ਕਰੋਨਾ ਵਾਇਰਸ ਨਾਲ ਲੜ ਰਹੇ ਸਿਹਤ ਵਿਭਾਗ ਅੰਮ੍ਰਿਤਸਰ ਦੇ ਸਮੂਹ ਰੂਰਲ ਮੈਡੀਕਲ ਅਫਸਰ ਅਤੇ ਹੋਮੀਉਪੈਥਿਕ ਮੈਡੀਕਲ ਅਫਸਰਾਂ ਨੂੰ ਕਰੋਨਾਂ ਵਾਇਰਸ ਦੇ ਮਰੀਜਾਂ ਦੀ ਸੈਂਪਲ ਟੇਕਿੰਗ, ਸੈਂਪਲ ਸੀਲਿੰਗ ਅਤੇ ਸੈਲਫ ਪੌਟੈਕਸ਼ਨ ਸੰਬਧੀ ਟੇਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਹੰਗਾਮੀ ਹਾਲਾਤਾਂ ਵਿੱਚ ਸਾਰਾ ਸਿਹਤ ਵਿਭਾਗ ਇਕਜੁੱਟ ਹੋ ਕੇ ਲੋਕਾਂ ਨੂੰ ਸੁਵਿਧਾਵਾਂ ਦੇ ਸਕੇ।ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਦੀ ਮਦਦ ਨਾਲ ਸਿਹਤ ਵਿਭਾਗ ਦੀ ਕਰੋਨਾ ਟੈਸਟਿੰਗ ਸਮਰੱਥਾ ਵਿਚ ਹੋਰ ਵਾਧਾ ਹੋਵੇਗਾ, ਜਿਸ ਨਾਲ ਕਿ ਕਰੋਨਾ ਪੀੜਤ ਮਰੀਜਾਂ ਦੀ ਜਲਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ।
ਸਿਵਲ ਸਰਜਨ ਨੇ ਕਿਹਾ ਕਿ ਕਰੋਨਾ ਵਾਇਰਸ ਪੀੜਤ ਮਰੀਜਾਂ ਨੂੰ ਸੈਲਫ ਰਿਪੋਰਟਿੰਗ ਵੀ ਕਰਨੀ ਚਾਹੀਦੀ ਹੈ।ਜੇਕਰ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਵਿਖੇ ਆਪਣੀ ਜਾਂਚ ਕਰਵਾਉੋਣ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਪੀੜਤਾਂ ਦੇ ਮੁਫਤ ਟੈਸਟ ਕੀਤੇ ਜਾਂਦੇ ਹਨ ਅਤੇ ਸਾਰਾ ਇਲਾਜ਼ ਵੀ ਕੀਤਾ ਜਾਂਦਾ ਹੈ। ਡਾ: ਜੁਗਲ ਕਿਸ਼ੋਰ ਨੇ ਕਿਹਾ ਕਿ ਸਰਕਾਰ ਵੱਲੋਂ ਮਿਸ਼ਨ ਫਤਿਹ ਤਹਿਤ ਮਾਸਕ ਪਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ, ਜਨਤਕ ਥਾਵਾਂ ਤੇ ਥੁੱਕਣ ਤੋਂ ਪ੍ਰਹੇਜ ਕਰਨਾ, ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਰੂਰੀ ਹੈ।
ਇਸੇ ਦੌਰਾਨ ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਈ.ਐਨ.ਟੀ ਸਪੈਸ਼ਲਿਸਟ ਡਾ. ਰਜਨੀਤ ਕੌਰ, ਮਾਇਕ੍ਰੋਬਾਇਉਲੋਜਿਸਟ ਡਾ. ਗੌਤਮ ਅਤੇ ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਵਲੋਂ ਟ੍ਰੇਨਿੰਗ ਦਿੱਤੀ ਗਈ।ਇਸ ਮੌਕੇ ਤੇ ਰਾਮ ਕਿਸ਼ਨ ਦੇਵਗਨ ਜਿਲਾ ਫਾਰਮੇਸੀ ਅਫਸਰ ਅਤੇ ਸਮੂਹ ਸੀ.ਐਚ.ਓ ਹਾਜਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media