Sunday, March 15, 2026

ਏ.ਐਸ.ਆਈ ਕੇਸਰ ਸਿੰਘ ਬੁਗਰਾ ਨੂੰ ਮਿਲੀ ਤਰੱਕੀ – ਐਸ.ਆਈ ਬਣੇ

ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਮਰਗੜ੍ਹ ਟ੍ਰੈਫਿਕ ਪੁਲਿਸ ਦੇ ਇੰਚਾਰਜ਼ ਏ.ਐਸ.ਆਈ ਕੇਸਰ ਸਿੰਘ ਬੁਗਰਾ ਨੂੰ ਆਪਣੀ ਡਿਊਟੀ ਪੂਰੀ

ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਬਦਲੇ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਵਲੋਂ ਤਰੱਕੀ ਦੇਣ ਕੇ ਐਸ.ਆਈ ਬਣਾਇਆ ਗਿਆ ਹੈ।ਪੁਲਿਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਆਈ.ਪੀ.ਐਸ, ਪ੍ਰਿਤਪਾਲ ਸਿੰਘ ਹੈਡ ਕਲਰਕ ਅਤੇ ਸਾਹਿਬ ਦੀਨ ਕਲਰਕ ਐਸ.ਐਸ.ਪੀ ਦਫਤਰ ਵਲੋਂ ਉਨਾਂ ਨੂੰ ਸਬ ਇੰਸਪੈਕਟਰ ਵਜੋਂ ਤਰੱਕੀ ਦੇ ਸਟਾਰ ਲਗਾਏ ਗਏ।ਨਵ-ਨਿਯੁੱਕਤ ਸਬ ਇੰਸਪੈਕਟਰ ਬੁਗਰਾ ਨੇ ਪੰਜਾਬ ਪੁਲਿਸ ਦੇ ਮੁੱਖੀ ਦਿਨਕਰ ਗੁਪਤਾ ਤੇ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਸੰਦੀਪ ਗਰਗ ਦਾ ਧੰਨਵਾਦ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …