Sunday, March 15, 2026

ਸੀਨੀਅਰ ਪ੍ਰੋਡਿਊਸਰ ਕੁਲਵਿੰਦਰ ਕੌਰ ਦੂਰਦਰਸ਼ਨ ਜਲੰਧਰ ਤੋਂ ਹੋਏ ਸੇਵਾ ਮੁਕਤ

ਜੰਡਿਆਲਾ ਗੁਰੂ, 11 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬੀ ਸਾਹਿਤ ਸਭਾ (ਰਜਿ.) ਜੰਡਿਆਲਾ ਗੁਰੂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਦੂਰਦਰਸ਼ਨ ਜਲੰਧਰ ਦੇ ਸੀਨੀਅਰ ਪ੍ਰੋਡਿਊਸਰ ਮੈਡਮ ਕੁਲਵਿੰਦਰ ਬੁੱਟਰ ਦੇ ਸੇਵਾ ਮੁਕਤ ਹੋਣ ’ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਹੈ।ਸਭਾ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ, ਸਨਰਲ ਸਕੱਤਰ ਕੁਲਦੀਪ ਦਰਾਜਕੇ ਤੇ ਮੀਤ ਪ੍ਰਧਾਨ ਸਤਿੰਦਰ ਓਠੀ ਨੇ ਕਿਹਾ ਕਿ ਜਿੰਦਗੀ ਦੇ ਲਗਭਗ ਚਾਰ ਦਹਾਕੇ ਦੂਰਦਰਸ਼ਨ ਨੂੰ ਸੇਵਾਵਾਂ ਦੇਣ ਵਾਲੇ ਮੈਡਮ ਕੁਲਵਿੰਦਰ ਕੌਰ ਬੁੱਟਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੀਤੀ।ਆਲ ਇੰਡੀਆ ਰੇਡੀਓ ਤੋਂ ਬਤੌਰ ਐਂਕਰ ਸ਼ੁਰੂਆਤ ਕਰਨ ਵਾਲੇ ਮੈਡਮ ਬੁੱਟਰ ਆਪਣੀ ਨਵੇਕਲੀ ਆਵਾਜ਼ ਤੇ ਬੋਲਣ ਦੀ ਸ਼ੈਲੀ ਕਰਕੇ ਹਰ ਸੋਚ ਵਿੱਚ ਵੱਸੇ ਹੋਏ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …