ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਡੀਆ ਥਰੋਅ ਬਾਲ ਐਸੋਸੀਏਸ਼ਨ ਅਤੇ ਪੰਜਾਬ ਥਰੋਅ ਬਾਲ ਐਸੋਸੀਏਸ਼ਨ ਵਲੋਂ ਨੌਜਵਾਨ ਦੀਪਾਂਸ਼ ਕੌਂਸਲ ਅਮਰਗੜ੍ਹ ਨੂੰ ਜਿਲ੍ਹਾ ਥਰੋਅ ਬਾਲ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।
ਸਮਾਜ ਵਿਚ ਚੰਗੇ ਅਕਸ, ਇਮਾਨਦਾਰੀ, ਕਾਲਜ਼ ਟਾਇਮ ਦੇ ਵਧੀਆ ਖਿਡਾਰੀ ਅਤੇ ਖੇਡਾਂ ਪ੍ਰਤੀ ਸ਼ੌਕ ਨੂੰ ਦੇਖਦੇ ਹੋਏ ਨੈਸ਼ਨਲ ਖਿਡਾਰੀ ਤੇ ਖੇਡ ਸਕੱਤਰ ਗੁਰਜੀਤ ਸਿੰਘ ਗਿੱਲ ਦੇ ਯਤਨਾਂ ਸਦਕਾ ਹੋਈ ਇਸ ਨਿਯੁੱਕਤੀ ਉਪਰੰਤ ਜਿਲ੍ਹਾ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਨਵ-ਨਿਯੁੱਕਤ ਚੇਅਰਮੈਨ ਦੀਪਾਂਸ਼ ਕੌਂਸਲ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣਗੇ।ਜਿਸ ਨਾਲ ਨੌਜਵਾਨਾਂ ਵਿੱਚ ਖੇਡ ਪ੍ਰਤੀ ਪਿਆਰ ਵਧੇਗਾ ਅਤੇ ਉਨ੍ਹਾਂ ਨੂੰ ਜਿੰਦਗੀ ਵਿੱਚ ਅੱਗੇ ਵਧਣ ਦੇ ਨਾਲ-ਨਾਲ ਰੁਜ਼ਗਾਰ ਦੇ ਅਨੇਕਾਂ ਮੌਕੇ ਵੀ ਮਿਲਣਗੇ।
ਇਸ ਸਮੇਂ ਪੰਜਾਬ ਦੇ ਚੇਅਰਮੈਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਸਾਹਿਤ ਅਧਿਐਨ ਦੇ ਮੁਖੀ ਡਾ. ਭੀਮ ਇੰਦਰ ਸਿੰਘ, ਪੰਜਾਬ ਪੁਲਿਸ ਅਫ਼ਸਰ ਬਲਵਿੰਦਰ ਸਿੰਘ, ਜਨਰਲ ਸੈਕਟਰੀ ਪ੍ਰੇਮ ਸਿੰਘ ਰੇਲਵੇ ਅਫ਼ਸਰ, ਇੰਸਪੈਕਟਰ ਪੰਜਾਬ ਪੁਲਿਸ ਬੇਅੰਤ ਕੌਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅੇੈਡਵੋਕੇਟ ਅਮਨਦੀਪ ਸਿੰਘ ਅਮਰਗੜ੍ਹ, ਪੰਜਾਬ ਅਤੇ ਹਰਿਆਣਾ ਦੇ ਐਡਵੋਕੇਟ ਉਮੇਸ਼ ਕੁਮਾਰ, ਪੰਜਾਬ ਪੁਲਿਸ ਅਫ਼ਸਰ ਅੰਮ੍ਰਿਤ ਪਾਲ ਸਿੰਘ, ਅਸ਼ਵਨੀ ਸਿੰਗਲਾ, ਗਗਨ ਸਿੰਗਲਾ, ਵਿਕਾਸ ਸਿੰਗਲਾ, ਸ਼ੈਂਕੀ ਜੈਦਕਾ, ਜਗਦੀਪ ਸਿੰਘ ਆਸਟਰੇਲੀਆ, ਹਰਪ੍ਰੀਤ ਸਿੰਘ ਆਸਟਰੇਲੀਆ ਅਤੇ ਬੰਟੀ ਅਮਰਗੜ੍ਹ ਆਦਿ ਨੇ ਉਨ੍ਹਾਂ ਨੂੰ ਇਸ ਨਿਯੁੱਕਤੀ ‘ਤੇ ਹਾਰਦਿਕ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …