285 ਰਿਪੋਰਟਾਂ ਆਈਆਂ ਨੈਗੇਟਿਵ
ਬਠਿੰਡਾ, 12 ਜੂਨ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜ਼ਿਲੇ ਵਿੱਚ ਅੱਜ 3 ਹੋਰ ਜਣੇ ਕਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਆਪਣੇ ਘਰ ਪਰਤ ਗਏ।ਡਿਪਟੀ
ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਇਹ ਲੋਕ ਮੁੰਬਈ ਤੋਂ ਪਰਤੇ ਸਨ ਅਤੇ ਕਰੋਨਾ ਪਾਜਿਟਿਵ ਆਉਣ ਤੋਂ ਲੈ ਕੇ ਡਾਕਟਰੀ ਦੇਖ-ਰੇਖ ਹੇਠ ਸਨ।ਜਿੰਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਹ ਲੋਕ ਹੁਣ ਕੱਝ ਸਮਾਂ ਆਪਣੇ ਘਰ ਇਕਾਂਤਵਾਸ ਵਿੱਚ ਰਹਿਣਗੇ।ਅੱਜ 3 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਸਿਰਫ 3 ਰਹਿ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ 285 ਹੋਰ ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ ਅਤੇ ਹੁਣ 537 ਨਮੂਨਿਆਂ ਦੀ ਰਿਪੋਰਟ ਆਉਣੀ ਬਕਾਇਆ ਹੈ।ਉਨਾਂ ਨੇ ਮਿਸ਼ਨ ਫਤਿਹ ਦਾ ਜਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਜਰੂਰਤ ਹੈ ਅਤੇ ਹਰ ਕੋਈ ਜਨਤਕ ਥਾਂ ‘ਤੇ ਆਉਣ ਸਮੇਂ ਮਾਸਕ ਪਾਵੇ ਅਤੇ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ।ਉਨਾਂ ਅਪੀਲ ਕੀਤੀ ਕਿ ਬਹੁਤ ਜਰੂਰੀ ਹੋਣ ‘ਤੇ ਹੀ ਘਰ ਤੋਂ ਨਿਕਲੋ, ਭੀੜ ਭਾੜ ਤੋਂ ਦੂਰ ਰਹੋ ਅਤੇ ਬੱਚੇ ਅਤੇ ਬਜੁਰਗ ਤਾਂ ਬਿਲਕੁੱਲ ਵੀ ਘਰ ਤੋਂ ਬਾਹਰ ਨਾ ਆਉਣ।
Punjab Post Daily Online Newspaper & Print Media