Sunday, August 2, 2026

ਅੰਮ੍ਰਿਤਸਰ ‘ਚ ਅੱਜ ਚਾਰ ਕੋਰੋਨਾ ਪਾਜ਼ਟਿਵ ਮਰੀਜ਼ਾਂ ਦੀ ਮੌਤ – 20 ਹੋਰ ਪਾਜੀਟਿਵ ਕੇਸ ਮਿਲੇ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਗੁਰੁ ਨਗਰੀ ਵਿੱਚ 4 ਹੋਰ ਕਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਜਿਲ੍ਹੇ ਵਿੱਚ ਕੁੱਲ ਮੌਤਾਂ ਦੀ ਸੰਖਿਆ ਵਧ ਕੇ 19 ਹੋ ਗਈ ਹੈ। ਇਸ ਤੋਂ ਇਲਾਵਾ 20 ਹੋਰ ਨਵੇਂ ਕਰੋਨਾ ਪਾਜੀਟਿਵ ਕੇਸ ਵੀ ਮਿਲੇ ਹਨ।
                    ਸਿਹਤ ਵਿਭਾਗ ਤੋਂ ਮਿਲੀ ਵੇਰਵੇ ਅਨੁਸਾਰ ਚਾਰ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਅੱਜ ਮੌਤ ਹੋ ਗਈ।ਸੂਚਨਾ ਹੈ ਕਿ ਮਰਨ ਵਾਲੇ ਮਰੀਜ਼ਾਂ ਵਿੱਚ ਕਟੜਾ ਸਫੈਦ ਤੋਂ 73 ਸਾਲਾ ਕਮਲ ਕਿਸ਼ੋਰ, ਰਣਜੀਤ ਐਵਨਿਉ ਈ ਬਲਾਕ ਤੋਂ 72 ਸਾਲਾ ਸ੍ਰੀਮਤੀ ਕਵਲ ਠਾਕਰ, ਲਾਹੌਰੀ ਗੇਟ ਗਲੀ ਜੱਟਾਂ ਵਾਲੀ ਤੋਂ 75 ਸਾਲਾ ਕਮਲੇਸ਼ ਅਤੇ ਮਜੀਠਾ ਰੋਡ ਤੋਂ 67 ਸਾਲਾ ਸੁਰੇਸ਼ ਚੋਪੜਾ ਹਨ।
                    ਅੱਜ ਜੋ ਨਵੇਂ 20 ਕੋਰੋਨਾ ਪਾਜ਼ਟਿਵ ਕੇਸ ਮਿਲੇ ਹਨ ਉਨਾਂ ਵਿੱਚੋਂ 1 ਛੇਹਰਟਾ, 1 ਅਜਨਾਲਾ, 1 ਮੈਡੀਕਲ ਇਨਕਲੇਵ, 1 ਗੁਜਰਾਤੀ ਬਸਤੀ, 1 ਤਹਿਸੀਲ ਪੁਰਾ, 1 ਗੋਲ ਬਾਗ, 1 ਮੋਹਕਮਾ ਪੁਰਾ, 1 ਮਾਨਾਂਵਾਲਾ, 1 ਪਿੰਡ ਪੱਧਰੀ, 1 ਲਾਰੈਂਸ ਰੋਡ ਅਤੇ 1 ਅਬਾਦੀ ਗੁਰਬਖਸ਼ ਨਗਰ, 4 ਕੇਸ ਢਪੱਈ ਰੋਡ ਅਤੇ 1 ਹਾਥੀ ਗੇਟ ਤੋਂ ਮਿਲ਼ਿਆ ਹੈ।ਨਵੇ 20 ਕਰੋਨਾ ਪਾਜ਼ਟਿਵ ਮਾਮਲ਼ਿਆਂ ਨਾਲ ਕੁੱਲ ਕਰੋਨਾ ਪਾਜ਼ਟਿਵ ਸੰਖਿਆ 598 ਹੋ ਗਈ ਹੈ, ਜਦਕਿ 392 ਕੋਰਨਾ ਮਰੀਜ਼ ਤੰਦਰੁਸਤ ਹੋਣ ‘ਤੇ ਘਰ ਭੇਜੇ ਗਏ ਹਨ।187 ਕਰੋਨਾ ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …