Tuesday, September 15, 2026

ਸਰਜਰੀ ਕਰਕੇ ਔਰਤ ਦੇ ਪੇਟ ਵਿਚੋਂ ਕੱਢੀ 10 ਕਿੱਲੋ ਦੀ ਰਸੌਲੀ

ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਿਵਲ ਹਸਪਤਾਲ ਸੰਗਰੂਰ ਵਿਖੇ ਇਕ ਬਹੁਤ ਹੀ ਨਾਜ਼ੁਕ ਸਰਜਰੀ ਕਰਕੇ ਮਾਹਿਰ ਡਾਕਟਰਾਂ ਵਲੋਂ ਇਕ ਗਰੀਬ ਔਰਤ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਕੇ ਲਿਆਂਦਾ ਗਿਆ।ਗੀਤਾ ਨਾਮ ਦੀ 50 ਸਾਲਾ ਮਰੀਜ਼ ਦੇ ਪੇਟ ਵਿੱਚ ਬਹੁਤ ਵੱਡੀ ਰਸੌਲੀ ਸੀ ਅਤੇ ਖੂਨ ਸਿਰਫ ਤਿੰਨ-ਚਾਰ ਗ੍ਰਾਮ ਰਹਿ ਗਿਆ ਸੀ ਅਤੇ ਕੋਈ ਵੀ ਡਾਕਟਰ ਖਤਰਾ ਲੈਣ ਲਈ ਤਿਆਰ ਨਹੀਂ ਸੀ।ਪਰ ਡਾ. ਅਮਿਤ ਸਿੰਗਲਾ (ਸਰਜਰੀ) ਅਤੇ ਡਾ. ਜੂਹੀ ਗੋਇਲ (ਗਾਇਨੀ) ਨੇ ਮਿਹਨਤ ਸਦਕਾ ਸਰਜਰੀ ਕਰ ਕੇ ਇਹ 10 ਕਿਲੋ ਦੀ ਰਸੌਲੀ ਕੱਢਣ ਵਿੱਚ ਸਫਲਤਾ ਹਾਸਲ ਕੀਤੀ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …