ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਾਮਰੇਡ ਰਘੁਨਾਥ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ ਉਨਾਂ ਦੇ ਭਾਣਜੇ ਕੁਲਵੰਤ ਸਿੰਘ ਦੀ
ਅਚਾਨਕ ਮੌਤ ਹੋ ਗਈ।ਕੁਲਵੰਤ ਸਿੰਘ ਪੁੱਤਰ ਕਾਮਰੇਡ ਸ਼ਮਸ਼ੇਰ ਸਿੰਘ ਦੀ ਬੇਵਕਤੀ ਮੌਤ ‘ਤੇ ਪਾਰਟੀ ਸੂਬਾ ਸਕੱਤਰੇਤ ਸਾਥੀ ਸੁਖਵਿੰਦਰ ਸਿੰਘ ਸੇਖੋਂ, ਗੁਰਚੇਤਨ ਸਿੰਘ ਬਾਸੀ, ਲਹਿੰਬਰ ਸਿੰਘ ਤੱਗੜ, ਭੂਪ ਚੰਦ ਚੰਨੋ, ਬਲਬੀਰ ਸਿੰਘ ਜਾਡਲਾ, ਮੇਜ਼ਰ ਸਿੰਘ ਭਿੱਖੀਵਿੰਡ, ਗੁਰਦਰਸ਼ਨ ਸਿੰਘ ਖਾਸਪੁਰ, ਅਤੇ ਕੁਲਵਿੰਦਰ ਸਿੰਘ ਉਡਤ ਵਲੋਂ ਸਾਥੀ ਰਘੁਨਾਥ ਸਿੰਘ ਨਾਲ ਅਫਸੋਸ ਪ੍ਰਗਟ ਕੀਤਾ।ਸਾਥੀ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ (ਐਮ) ਪੰਜਾਬ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਮਾਤਾ ਜੀ ਨਿਰਮਲਾ ਦੇਵੀ ਪਾਰਟੀ ਮੈਂਬਰ ਹਨ ਅਤੇ ਸਾਰਾ ਪ੍ਰੀਵਾਰ ਪਾਰਟੀ ਨਾਲ ਜੁੜਿਆ ਹੋਈਆ ਹੈ।ਕੁਲਵੰਤ ਸਿੰਘ 42 ਸਾਲ ਦੀ ਭਰ ਜੁਆਨੀ ਵਿੱਚ ਚਲਾਣਾ ਕਰ ਗਏ ਕੁਲਵੰਤ ਸਿੰਘ ਆਪਣੇ ਪਿਛੇ ਆਪਣੀ ਪਤਨੀ ਤੇ ਦੋ ਛੋਟੀਆਂ ਬੇਟੀਆਂ ਛੱਡ ਗਏ ਹਨ।ਸਾਥੀ ਸੇਖੋਂ ਨੇ ਦੱਸਿਆ ਕਿ ਪ੍ਰੀਵਾਰ ਦਾ ਪਾਲਣ ਪੋਸਣ ਸਾਥੀ ਰਘੁਨਾਥ ਸਿੰਘ ਹੋਰਾਂ ਨੇ ਹੀ ਕੀਤਾ ਹੈ।ਇਸ ਦੁੱਖ ਦੀ ਘੜੀ ਪਾਰਟੀ ਸਕੱਤਰੇਤ ਸਾਥੀ ਰਘੁਨਾਥ ਸਿੰਘ ਅਤੇ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media