Tuesday, June 23, 2026

ਟੈਕਸੀ ਡਰਾਇਵਰ ਹਦਾਇਤਾਂ ਅਨੁਸਾਰ ਹੀ ਸਵਾਰੀਆਂ ਬਿਠਾਉਣ

ਕਪੂਰਥਲਾ, 14 ਜੂਨ (ਪੰਜਾਬ ਪੋਸਟ ਬਿਊਰੋ) – ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਾਹਾਂਮਾਰੀ ਫੈਲੀ ਹੋਈ ਹੈ, ਜਿਸ ਦਾ ਕੋਈ ਇਲਾਜ਼ ਨਹੀਂ ਹੈ।ਇਸ ਦਾ ਬਚਾਅ ਹੈ ਕੇਵਲ ਸਮਾਜਿਕ ਦੂਰੀ ਨਾਲ ਸੰਭਵ ਹੈ।ਡੀ.ਐਸ.ਪੀ ਸਬ ਡਵੀਜਨ ਕਪੂਰਥਲਾ ਸੁਰਿੰਦਰ ਸਿੰਘ ਦੇ ਹੁਕਮਾਂ ਨਾਲ ਅੱਜ ਬੱਸ ਸਟੈਂਡ ਕਪੂਰਥਲਾ ਆਟੋ ਸਟੈਂਡ ਡਰਾਇਵਰਾਂ ਨੂੰ ਕੋਰੋਨਾ ਵਾਇਰਸ ਮਾਹਾਂਮਾਰੀ ਤੋਂ ਬਚਾਓ ਲਈ ਜਾਗਰੂਕ ਕਰਦਿਆ ਟੈ੍ਰਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਗੁਰਬਚਨ ਸਿੰਘ ਨੇ ਕਿ ਕਿਹ ਕਿ ਡਰਾਇਵਰ ਖੁਦ ਅਤੇ ਸਵਾਰੀਆਂ ਦੇ ਮਾਸਕ ਪਾਉਣ ਤੋਂ ਬਿਨਾਂ ਸਫਰ ਨਾ ਕਰਨ।ਟੈਕਸੀ ਡਰਾਇਵਰ ਹਦਾਇਤਾਂ ਮੁਤਾਬਕ ਹੀ ਸਵਾਰੀਆਂ ਬਠਾਉਣ।ਡਰਾਇਵਰ ਨੇ ਨਾਲ ਕੋਈ ਵੀ ਸਵਾਰੀ ਨਹੀ ਬੈਠ ਸਕਦੀ ਅਤੇ ਪਿੱਛਲੀ ਸੀਟ ‘ਤੇ ਕੇਵਲ ਦੋ ਸਵਾਰੀਆਂ ਹੀ ਬੈਠ ਸਕਦੀਆਂ ਹਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …