ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਤੋਂ ਬਾਅਦ
ਦੁਬਾਰਾ ਖੋਲੇ ਗਏ ਸੁਵਿਧਾ ਕੇਂਦਰਾਂ ਵਿਚ ਕੰਮ ਆਮ ਵਾਂਗ ਸ਼ੁਰੂ ਹੋ ਗਿਆ ਹੈ।ਪਰ ਹੁਣ ਕਿਸੇ ਵੀ ਕੰਮ ਲਈ ਆਉਣ ਵਾਲੇ ਵਿਅਕਤੀ ਨੂੰ ਮੂੰਹ ‘ਤੇ ਮਾਸਕ ਅਤੇ ਲਾਇਨ ਵਿਚ ਖੜਣ ਸਮੇਂ ਆਪਸੀ ਦੂਰੀ ਦਾ ਧਿਆਨ ਰੱਖਣਾ ਲਾਜ਼ਮੀ ਹੈ।
ਜਿਲਾ ਮੈਨੇਜਰ ਰਾਜੀਵ ਸੋਨੀ ਨੇ ਦੱਸਿਆ ਕਿ ਉਨਾਂ ਵੱਲੋਂ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਵੇਲੇ ਕਰੀਬ 300 ਆਦਮੀ ਰੋਜ਼ਾਨਾ ਵੱਖ-ਵੱਖ ਸੇਵਾਵਾਂ ਲਈ ਪਹੁੰਚ ਕਰ ਰਹੇ ਹਨ।ਸੋਨੀ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਤਾਂ ਮਾਸਕ ਪਾ ਕੇ ਜਾਂ ਰੁਮਾਲ ਬੰਨ ਕੇ ਹੀ ਆਉਂਦੇ ਹਨ, ਪਰ ਜੇਕਰ ਕਿਸੇ ਨੇ ਅਜਿਹਾ ਨਾ ਕੀਤਾ ਹੋਵੇ ਤਾਂ ਕਰਮਚਾਰੀ ਉਸ ਨੂੰ ਮੂੰਹ ਢੱਕਣ ਲਈ ਆਖ ਦਿੰਦੇ ਹਨ।ਇਸੇ ਤਰਾਂ ਆਪਸੀ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਜਿਲਾ ਮਾਸਟਰ ਟਰੇਨਰ ਜਗਦੀਪ ਸਿੰਘ, ਜਿਲਾ ਟੈਕਨੀਕਲ ਅਸਿਸਟੈਂਟ ਪਿੰ੍ਰਸ ਸਿੰਘ, ਪਰਮਜੀਤ ਸਿੰਘ, ਮੋਹਿਤ ਸ਼ਰਮਾ, ਨਵਪ੍ਰੀਤ ਸਿੰਘ, ਰਘੂ ਕਾਲੀਆ ਵੀ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਯਤਨਸ਼ੀਲ ਹਨ।ਉਨਾਂ ਕਿਹਾ ਕਿ ਕਰਮਚਾਰੀਆਂ ਦੇ ਆਪੋ-ਆਪਣੇ ਕੈਬਿਨ ਹਨ, ਦੁਪਿਹਰ ਦੇ ਖਾਣੇ ਵਕਤ ਵੀ ਇੰਨਾਂ ਕਰਮਚਾਰੀਆਂ ਨੂੰ ਇਕੱਠੇ ਬੈਠਣ ਤੋਂ ਰੋਕਿਆ ਗਿਆ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media