Friday, July 31, 2026

ਕੋਟਕਪੁਰਾ ਦੀ ਮਹਿੰਗਾ ਰਾਮ ਸਟਰੀਟ ਤੋਂ ਇਲਾਵਾ ਬਾਕੀ ਇਲਾਕੇ ਬਫਰ ਜ਼ੋਨ ਵਿਚ ਤਬਦੀਲ

ਕੋਟਕਪੁਰਾ, 16 ਜੂਨ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਕੋਟਕਪੁਰਾ ਅਮਿਤ ਸਰੀਨ ਨੇ ਦੱਸਿਆ ਕਿ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੋਸ਼ਨੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਆਦੇਸ਼ਾਂ ਮੁਤਾਬਿਕ ਕੋਟਕਪੁਰਾ ਵਿੱਚ ਮਹਿੰਗਾ ਰਾਮ ਸਟਰੀਟ ਨੇੜੇ ਗੁਰਦੁਆਰਾ ਪਰਵਾਨਾ ਜੀ ਮੁਕਤਸਰ ਰੋਡ ਤੋਂ 15 ਵਿਅਕਤੀਆਂ ਦੀ ਕੋਵਿਡ-19 ਟੈਸਟ ਰਿਪੋਰਟ ਪੋਜ਼ਟਿਵ ਆਉਣ ਕਾਰਨ ਇਸ ਸਾਰੇ ਏਰੀਏ ਨੂੰ ਕੰਟੈਂਨਮੈਂਟ ਜੋਨ ਐਲਾਨਿਆ ਗਿਆ ਸੀ।
             ਉਨ੍ਹਾਂ ਦੱਸਿਆ ਕਿ ਹੁਣ ਇਸ ਏਰੀਏ ਵਿਚੋਂ 312 ਦੇ ਕਰੀਬ ਰਿਪੋਰਟ ਨੈਗਟਿਵ ਆ ਚੁੱਕੀਆਂ ਸਨ।ਜਿਸ ਦੇ ਮੱਦੇਨਜ਼ਰ ਕੰਟੈਂਨਮੈਂਟ ਜੋਨ ਵਿੱਚ ਲੋਕਾਂ ਨੂੰ ਰਿਆਇਤ ਦੇਣ ਸਬੰਧੀ ਮਿਤੀ 15.06.2020 ਨੂੰ ਕੋਟਕਪੁਰਾ ਦੇ ਅਧਿਕਾਰੀਆਂ ਐਸ.ਐਮ.ਓ, ਨੋਡਲ ਅਫਸਰ ਕੋਵਿਡ-19, ਐਸ.ਐਚ.ਓ, ਤਹਿਸੀਲਦਾਰ ਅਤੇ ਕਾਰਜਸਾਧਕ ਅਫਸਰ ਨਗਰ ਕੌਂਸਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਰੱਖੀ ਗਈ।ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪਹਿਲਾਂ ਦੇ ਹੋਏ ਹੁਕਮਾਂ ਮੁਤਾਬਿਕ ਮਹਿੰਗਾ ਰਾਮ ਗਲੀ ਨੂੰ 22.06.2020 ਤੱਕ ਕੰਟੈਂਨਮੈਂਟ ਜੋਨ ਵਿੱਚ ਰੱਖਿਆ ਜਾਵੇਗਾ ।
              ਇਸ ਤੋਂ ਇਲਾਵਾ ਬਾਕੀ ਦੇ ਸਾਰੇ ਏਰੀਏ ਨੂੰ ਬਫਰ ਜੋਨ ਵਿੱਚ ਤਬਦੀਲ ਕੀਤਾ ਜਾਂਦਾ ਹੈ।ਕੋਵਿਡ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਸਿਰਫ ਘੁਮਿਆਰਾਂ ਵਾਲੀ ਗਲੀ, ਖੱਡੀਆਂ ਵਾਲੀ ਗਲੀ ਅਤੇ ਰਾਹੁਲ ਡੇਅਰੀ ਦੇ ਸਾਹਮਣੇ ਵਾਲੇ ਰਸਤੇ ਦੀ ਬੈਰੀਗੇਟਿੰਗ ਨੂੰ ਖੋਲ ਕੇ ਇਸ ਇਲਾਕੇ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਬਾਕੀ ਗਲੀਆਂ ਦੀ ਬੈਰੀਗੇਟਿੰਗ ਨਾ ਖੋਲੀ ਜਾਵੇ।ਸਾਰੇ ਲੋਕਾਂ ਵਲੋਂ ਆਵਾਜਾਈ ਲਈ ਸਿਰਫ ਇੰਨ੍ਹਾਂ ਤਿੰਨਾਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ ।
ਇਸ ਜੌਨ ਵਿੱਚ ਲੋਕਾਂ ਵੱਲੋਂ ਕੋਈ ਵੀ ਸਮਾਜਿਕ ਇਕੱਠ (ਵਿਆਹ, ਭੋਗ ਜਾਂ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਇਕੱਠ) ਨਹੀਂ ਕੀਤਾ ਜਾਵੇਗਾ ਤੇ ਇਸ ਏਰੀਏ ਦੇ ਲੋਕ ਆਪਣੇ ਕੰਮ ਕਾਰਾਂ ‘ਤੇ ਜਾ ਸਕਣਗੇ ਤੇ ਇਸ ਦੇ ਨਾਲ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ।ਇੰਨ੍ਹਾਂ ਤਿੰਨਾਂ ਪੁਆਇੰਟਾਂ ‘ਤੇ ਪੁਲਿਸ ਦੇ ਸੁਰੱਖਿਆ ਕਰਮਚਾਰੀ ਤੈਨਾਤ ਰਹਿਣਗੇ ਅਤੇ ਇਸ ਇਲਾਕੇ ਤੋਂ ਬਾਹਰ ਜਾਣ ਅਤੇ ਅੰਦਰ ਜਾਣ ਵਾਲੇ ਲੋਕਾਂ ਦੀ ਮੂਵਮੈਂਟ ਲਈ ਰਜਿਸਟਰ ਲਗਾਉਣਗੇ।ਜਿਸ ‘ਤੇ ਹਰ ਇੱਕ ਵਿਅਕਤੀ ਦੀ ਐਂਟਰੀ ਕੀਤੀ ਜਾਵੇਗੀ ਤੇ ਨਾਲ ਹੀ ਪੁਲਿਸ ਪੈਟਰੋਲਿੰਗ ਪਾਰਟੀ ਇਸ ਜੌਨ ਵਿੱਚ ਰਾਊਂਡ ਲਗਾਉਂਦੀ ਰਹੇਗੀ ਤਾਂ ਜੋ ਕਿ ਲੋਕਾਂ ਵਿੱਚ ਕੋਵਿਡ-19 ਦੀਆਂ ਹਦਾਇਤਾਂ ਸਬੰਧੀ ਪਾਲਣਾ ਯਕੀਨੀ ਬਣਾਈ ਜਾ ਸਕੇ।ਸੈਕਟਰ ਅਫਸਰ ਸਮੇਂ ਸਮੇਂ ਮੂਵਮੈਂਟ ਰਜਿਸਟਰ ਦੀ ਚੈਕਿੰਗ ਕਰਨੀ ਯਕੀਨੀ ਬਣਾਉਣਗੇ।ਇਸ ਤੋਂ ਇਲਾਵਾ ਪੁੱਲ ਦੇ ਨਾਲ ਵਾਲੀਆਂ ਗਲੀਆਂ ਜੋ ਕਿ ਸੁਰਗਾਪਰੀ ਨਾਲ ਕੁਨੈਕਟ ਨਹੀਂ ਹੁੰਦੀਆਂ ਨੂੰ ਵੀ ਖੋਹਲ ਦਿੱਤਾ ਜਾਵੇਗਾ। ਬਫਰ ਜੋਨ ਵਿੱਚ ਡੇਅਰੀ, ਆਈਸ ਬਾਰ, ਫਾਸਟ ਫੂਡ ਅਤੇ ਜੂਸ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਦੀ ਮਾਰਕੀਟ ਖੋਹਲ ਦਿੱਤੀ ਜਾਵੇਗੀ।ਤਹਿਸੀਲਦਾਰ ਕੋਟਕਪੁਰਾ ਇਸ ਬਫਰ ਜੋਨ ਦੀ ਓਵਰਆਲ ਨਿਗਰਾਨੀ ਰੱਖਣਗੇ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …