Thursday, March 26, 2026

ਬਠਿੰਡਾ ਜਿਲ੍ਹੇ ਦੀਆਂ 327 ਹੋਰ ਨੈਗੇਟਿਵ ਰਿਪੋਰਟਾਂ ਪ੍ਰਾਪਤ

ਇੱਕ ਮਿਸਡ ਕਾਲ ਕਰਕੇ ਮਿਸ਼ਨ ਫਤਿਹ ਨਾਲ ਜੁੜ ਸਕਦੇ ਹਨ ਲੋਕ

ਬਠਿੰਡਾ, 16 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲਾ ਬਠਿੰਡਾ ਵਿੱਚ ਅੱਜ 327 ਹੋਰ ਨੈਗੇਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ ਦੱਸਿਆ ਕਿ ਜ਼ਿਲੇ ਦੇ ਲੋਕਾਂ ਵਲੋਂ ਮਿਲੇ ਸਹਿਯੋਗ ਸਦਕਾ ਜ਼ਿਲੇ ਵਿਚ ਸਥਿਤੀ ਪੂਰੀ ਤਰਾਂ ਕੰਟਰੋਲ ਹੇਠ ਹੈ ਅਤੇ ਫਿਲਹਾਲ ਜ਼ਿਲੇ ਵਿੱਚ ਕਰੋਨਾ ਦੇ ਕੇਵਲ 2 ਐਕਟਿਵ ਕੇਸ ਹਨ। ਉਨਾਂ ਨੇ ਕਿਹਾ ਕਿ ਜ਼ਿਲਾ ਵਾਸੀਆਂ ਵਲੋਂ ਦਿੱਤੇ ਸਹਿਯੋਗ, ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਕੀਤੀ ਪਾਲਣਾ ਸਦਕਾ ਹੀ ਜ਼ਿਲੇ ਵਿਚ ਕਰੋਨਾ ਦਾ ਪਸਾਰ ਰੋਕਣ ਵਿਚ ਪ੍ਰਸ਼ਾਸਨ ਕਾਮਯਾਬ ਹੋਇਆ ਹੈ।
            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ।ਜਿਸ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਕਿਵੇਂ ਸਾਵਧਾਨੀਆਂ ਰੱਖ ਕੇ ਕਰੋਨਾ ਦੇ ਵਾਇਰਸ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹਨ।ਉਨਾਂ ਨੇ ਕਿਹਾ ਕਿ ਜਿਹੜੇ ਲੋਕ ਇਸ ਮਿਸ਼ਨ ਨਾਲ ਜੁੜਨਾ ਚਾਹੁੰਦੇ ਹਨ ਉਹ ਆਪਣੇ ਮੋਬਾਇਲ ਤੋਂ ਪੰਜਾਬ ਸਰਕਾਰ ਦੇ ਫੋਨ ਨੰਬਰ 94653 39933 ‘ਤੇ ਮਿਸਡ ਕਾਲ ਕਰਕੇ ਇਸ ਮਿਸ਼ਨ ਨਾਲ ਜੁੜ ਸਕਦੇ ਹਨ।ਇਸ ਤੋਂ ਬਿਨਾਂ ਲੋਕ ਕੋਵਾ ਐਪ ਰਾਹੀਂ ਵੀ ਇਸ ਮਿਸ਼ਨ ਦੇ ਵਲੰਟੀਅਰ ਬਣ ਸਕਦੇ ਹਨ ਅਤੇ ਮਿਸ਼ਨ ਫਤਿਹ ਯੋਧਿਆਂ ਦੀ ਚੋਣ ਲਈ ਹੋ ਰਹੇ ਆਨਲਾਈਨ ਮੁਕਾਬਲੇ ਵਿੱਚ ਸ਼ਿਰਕਤ ਕਰ ਸਕਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …