Wednesday, August 12, 2026

ਸਵ. ਗੁਰਦੀਪ ਸਿੰਘ ਰੇਲਵੇ ਵਾਲੇ ਨਮਿਤ ਅੰਤਿਮ ਅਰਦਾਸ ਕੀਤੀ ਗਈ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਇਕ ਸੀਨੀਅਰ ਮੈਂਬਰ ਗੁਰਦੀਪ ਸਿੰਘ ਰੇਲਵੇ ਵਾਲੇ 11/06/2020 ਨੂੰ

ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।ਉਨਾਂ ਦੇ ਗ੍ਰਹਿ ਵਿਖੇ ਪਰਿਵਾਰ ਵਲੋਂ ਅੱਜ ਸਵ. ਗੁਰਦੀਪ ਸਿੰਘ ਨਮਿਤ ਅੰਤਿਮ ਅਰਦਾਸ ਕੀਤੀ ਗਈ।ਜਿਸ ਦੌਰਾਨ ਉਨਾਂ ਦੇ ਨੇੜਲੇ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਸ਼ਮੂਲੀਅਤ ਕੀਤੀ।
                  ਮੰਚ ਵਲੋਂ ਇੰਜ: ਦਲਜੀਤ ਸਿੰਘ ਕੋਹਲੀ, ਮਨਜੀਤ ਸਿੰਘ ਸੈਣੀ, ਲਖਵੀਰ ਸਿੰਘ ਘੁੰਮਣ ਤੇ ਮੋਹਣ ਸਿੰਘ ਭੱਟੀ ਨੇ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਦੇ ਬੇਟੇ ਨੂੰ ਸਿਰੋਪਾਓ ਭੇਟ ਕੀਤਾ।ਇੰਜ: ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਗੁਰਦੀਪ ਸਿੰਘ ਰੇਲਵੇ ਵਾਲੇ ਮੰਚ ਦੇ ਪੁਰਾਣੇ ਮੈਂਬਰ ਸਨ ਅਤੇ ਉਹਨਾਂ ਨੇ ਬਤੌਰ ਕਾਰਜਕਾਰਣੀ ਮੈਂਬਰ ਸ਼ਹਿਰ ਦੀ ਬਿਹਤਰੀ ਲਈ ਲੰਬਾ ਸਮਾਂ ਮੰਚ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …