Tuesday, September 1, 2026

ਮਿਸ਼ਨ ਫਤਿਹ ਤਹਿਤ ਥਾਣਾ ਨੂਰਪੁਰ ਬੇਦੀ ਵਿਖੇ ਕੀਤੀ 51 ਵਿਅਕਤੀਆਂ ਦੇ ਕੋਰੋਨਾ ਟੈਸਟ ਦੀ ਸੈਪਲਿੰਗ

ਲੋਕਾ ਨੂੰ ਸਮਾਜਿਕ ਦੂਰੀ ਰੱਖਣ, ਮਾਸਕ ਪਾਉਣ, ਹੱਥ ਧੋਣ ਦੀ ਪ੍ਰੇਰਨਾ ਦੇ ਰਹੇ ਹਨ ਸਿਹਤ ਕਰਮਚਾਰੀ – ਡਾ: ਸਿਮਰਨਜੀਤ ਕੋਰ

ਨੂਰਪੁਰ ਬੇਦੀ, 17 ਜੂਨ (ਪੰਜਾਬ ਪੋਸਟ ਬਿਊਰੋ) – ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ ਅਤੇ ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਚਲਾ ਜਾ ਰਹੇ ਮਿਸ਼ਨ ਫਤਿਹ ਅਧੀਨ ਅੱਜ ਥਾਣਾ ਨੂਰਪੁਰ ਬੇਦੀ ਵਿਖੇ ਥਾਣਾ ਮੁਖੀ ਜਤਿਨ ਕਪੂਰ ਦੇ ਸਹਿਯੋਗ ਨਾਲ ਡਾ: ਸਿਮਰਨਜੀਤ ਕੋਰ ਮੈਡੀਕਲ ਅਫਸਰ ਨੇ ਕੋਵਿਡ 19 ਆਰ.ਟੀਪੀ.ਸੀ.ਆਰ ਟੈਸਟ ਦੀ ਸੈਪਲਿੰਗ ਕੀਤੀ।ਡਾ: ਸਿਮਰਨਜੀਤ ਕੋਰ ਮੈਡੀਕਲ ਅਫਸਰ ਨੇ ਦੱਸਿਆ ਕਿ ਅੱਜ ਥਾਣਾ ਨੂਰਪੁਰ ਬੇਦੀ ਵਿਖੇ 20 ਪੁਲਿਸ ਕਰਮੀ, 18 ਦੁਕਾਨਦਾਰ, 1 ਗਰਭਵਤੀ, 1 ਪ੍ਰੀ ਸਰਜਰੀ, 9 ਟਰੈਵਲਰ ਦੇ ਕੋਰੋਨਾ ਟੈਸਟ ਦੀ ਸੈਪਲਿੰਗ ਕੀਤੀ ਗਈ।ਉਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜੇਕਰ ਖੰਘ, ਬੁਖਾਰ, ਜੁਕਾਮ ਜਾਂ ਸਾਹ ਲੈਣ ਵਿੱਚ ਤਕਲੀਫ਼ ਹੈ ਤਾਂ ਉਹ ਤੁਰੰਤ ਸੀ.ਐਚ.ਸੀ ਨੂਰਪੁਰ ਬੇਦੀ (ਸਿੰਘਪੁਰ) ਵਿੱਚ ਆ ਕੇ ਚੈਕਅੱਪ ਕਰਵਾ ਕੇ ਟੈਸਟ ਕਰਵਾਓ।ਉਨ੍ਹਾਂ ਦੱਸਿਆ ਕਿ ਸਮਾਜਿਕ ਦੂਰੀ, ਮਾਸਕ ਪਾਉਣ ਅਤੇ ਹੱਥ ਧੋਣ ਦੀ ਪ੍ਰੇਰਨਾ ਸਿਹਤ ਕਰਮਚਾਰੀ ਦੇਂਦੇ ਰਹੇ ਹਨ।
                 ਇਸ ਮੋਕੇ ਹੈਡ ਕਾਂਸਟੇਬਲ ਹੈਪੀ, ਡਾ: ਵਿਨੈ ਸੈਣੀ ਏ.ਐਮ.ਓ, ਨਛੱਤਰ ਕੌਰ ਐਲ.ਐਚ.ਵੀ, ਰਵੀਨਾ ਸੈਣੀ ਸੀ.ਐਚ.ਓ, ਸਿਮਰਨਜੀਤ ਕੋਰ, ਰਾਕੇਸ਼ ਰਾਣਾ ਐਲ.ਟੀ, ਬਲਵਿੰਦਰ ਕੋਰ, ਸੰਜੀਵ ਬਾਂਸਲ, ਸਾਰਿਕਾ ਭਾਟੀਆ ਸੀ.ਐਚ.ਓ, ਨਛੱਤਰ ਕੋਰ, ਰਿਤੂ ਬੀ.ਈ.ਈ, ਰਾਕੇਸ਼ ਰਾਣਾ, ਸਿਮਰਨੀਤ ਕੋਰ ਐਲ.ਟੀ, ਬਲਵਿੰਦਰ ਕੋਰ, ਕਮਲਜੀਤ ਕੌਰ ਏ.ਐਨ.ਐਮ ਨੇ ਪੂਰਾ ਸਹਿਯੋਗ ਦਿੱਤਾ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …