ਮਮਤਾ ਦਿਵਸ ਮੋਕੇ ਗਰਭਵਤੀ ਮਾਵਾਂ ਤੇ ਬੱਚਿਆਂ ਦਾ ਟੀਕਾਕਰਨ ਕਰਨ ਰਿਹਾ ਹੈ ਸਿਹਤ ਵਿਭਾਗ
ਸ੍ਰੀ ਅਨੰਦਪੁਰ ਸਾਹਿਬ, 17 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਪ੍ਰੋਗਰਾਮ ਤਹਿਤ ਜਿੱਥੇ ਸਿਹਤ ਵਿਭਾਗ ਆਪਣੀਆਂ ਸਾਰੀਆਂ

ਯੋਜਨਾਵਾਂ ਤਹਿਤ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ, ਉਥੇ ਕੋਵਿਡ ਤੋ ਬਚਾਅ ਦੀਆਂ ਸਾਵਧਾਨੀਆਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਸਿਵਲ ਸਰਜਨ ਰੂਪਨਗਰ ਡਾ. ਐਚ ਐਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੈਬ ਸੈਪਲਿੰਗ ਕੀਤੀ ਗਈ।
ਸਵੈਬ ਟੀਮ ਦੇ ਇੰਚਾਰਜ ਡਾ. ਰਣਵੀਰ ਸਿੰਘ ਮੈਡੀਸਨ ਸਪੈਸਲਿਸਟ ਨੇ ਦੱਸਿਆ ਕਿ ਹਸਪਤਾਲ ਦੇ ਫਲੂ ਕੋਰਨਰ ਤੇ ਰੋਜ਼ਾਨਾ ਸਮੇਤ ਸ਼ਨੀਵਾਰ ਅਤੇ ਐਤਵਾਰ ਨੂੰ ਰੋਜਾਨਾ ਸ਼ੱਕੀ ਵਿਅਕਤੀਆਂ ਅਤੇ ਬਾਹਰਲੇ ਸੂਬਿਆਂ ਤੋ ਆਏ ਵਿਅਕਤੀਆਂ ਦੀ ਰਜਿਸਟਰੇਸਨ ਕਰਨ ਉਪੰਰਤ ਉਹਨਾਂ ਦੇ ਸੈਂਪਲ ਲੈ ਕੇ ਕਰੋਨਾ ਦੇ ਟੈਸਟਿੰਗ ਲਈ ਭੇਜੇ ਜਾਂਦੇ ਹਨ। ਰੋਜ਼ਾਨਾ 25 ਤੋਂ 30 ਵਿਅਕਤੀਆਂ ਦੇ ਸੈਪਲ ਲਏ ਜਾ ਰਹੇ ਹਨ।ਇਸ ਦੇ ਨਾਲ ਮਰੀਜ਼ਾਂ ਨੂੰ ਸੋਸ਼ਲ ਡਿਸਟੈਨਸਿੰਗ, ਮਾਸਕ ਪਾਉਣ, ਬਾਰ-ਬਾਰ ਹੱਥ ਧੋਣੇ ਅਤੇ ਕੋਵਾ ਐਪ ਡਾਉਨਲੋਡ ਕਰਵਾਈ ਜਾ ਰਹੀ ਹੈ।ਡਾ. ਆਸ਼ੂਤੋਸ਼ ਸ਼ਰਮਾ ਡੈਂਟਲ ਸਰਜਨ, ਸ਼ੁਰਭੀ ਸਰਮਾ, ਜਸਪ੍ਰੀਤ ਕੌਰ, ਸੁਰਿੰਦਰਪਾਲ ਸਿੰਘ, ਸੁੱਚਾ ਸਿੰਘ, ਵਰਿੰਦਰ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਕੌਰ, ਯਸ਼ਪਾਲ ਸੂਚਨਾ ਸਹਾਇਕ ਆਦਿ ਹਾਜਰ ਸਨ।
ਇਸ ਤੋਂ ਇਲਾਵਾ ਡਾ. ਚਰਨਜੀਤ ਕੁਮਾਰ ਨੇ ਜਾਣਕਾਰੀ ਦਿੱਤਾ ਕਿ ਸਿਵਲ ਹਸਪਤਾਲ ਵਿਖੇ ਹਰ ਬੁੱਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ 0 ਤੋਂ 16 ਸਾਲ ਦੇ ਬੱਚਿਆਂ ਦਾ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ।ਹੁਣ ਮਿਸ਼ਨ ਫਤਿਹ ਤਹਿਤ ਸਾਰੇ ਮਾਪਦੰਡ ਅਪਣਾ ਕੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਨਿਰੰਤਰ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਵਿਸੇਸ਼ ਤੋਰ ‘ਤੇ ਕਰੋਨਾ ਤੋ ਬਚਾਓ ਦੇ ਤਰੀਕੇ ਦੱਸੇ ਜਾ ਰਹੇ ਹਨ।
ਇਸ ਮੋਕੇ ਤੇ ਮਿੰਨੀ ਹੈਲਥ ਵਰਕਰ, ਕੁਲਵਿੰਦਰ ਕੌਰ ਹੈਲਥ ਵਰਕਰ ਅਤੇ ਅਨੰਦਪੁਰ ਸਾਹਿਬ ਵਿਖੇ ਕੰਮ ਕਰ ਰਹੀਆਂ ਸਮੂਹ ਆਸ਼ਾ ਵਰਕਰ ਹਾਜ਼ਰ ਸਨ।
Punjab Post Daily Online Newspaper & Print Media