ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਾਹਿਤਕ ਅਤੇ ਅਕਾਦਮਿਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ
ਅਤੇ ਅੰਗ੍ਰੇਜ਼ੀ ਜ਼ੁਬਾਨ ਦੇ ਨਾਮਵਰ ਵਿਦਵਾਨ ਪ੍ਰੋ ਓ.ਪੀ ਕਾਲੀਆ (ਰਿਟਾ. ਪ੍ਰਿੰਸੀਪਲ ਸ੍ਰੀ ਗੂਰ ਤੇਗ ਬਹਾਦੁਰ ਕਾਲਜ਼ ਅੰਮ੍ਰਿਤਸਰ) ਦੇ ਇਕਲੌਤੇ ਸਪੁੱਤਰ ਨਦੀਸ਼ ਕਾਲੀਆ ਦਾ ਦਿਹਾਂਤ ਹੋ ਗਿਆ ਹੈ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਮਨਮੋਹਨ ਢਿਲੋਂ ਅਤੇ ਹਰਜੀਤ ਸੰਧੂ ਨੇ ਦੱਸਿਆ ਕਿ 48 ਵਰ੍ਹਿਆਂ ਦੇ ਨਦੀਸ਼ ਕਾਲੀਆ ਬੀਤੇ ਰੋਜ਼ ਆਪਣੀ ਧੀਅ ਨੂੰ ਵਾਪਸ ਲਿਜਾਣ ਦਾ ਵਾਅਦਾ ਕਰਕੇ ਟਿਉਸ਼ਨ ‘ਤੇ ਛਡ ਕੇ ਘਰ ਪਰਤੇ ਹੀ ਸਨ।ਜਿਥੇ ਉਹਨਾ ਨੂੰ ਦਿਲ ਦਾ ਗੰਭੀਰ ਦੌਰਾ ਪਿਆ।ਜਿਹੜਾ ਉਹਨਾ ਲਈ ਜਾਨ ਲੇਵਾ ਸਾਬਤ ਹੋਇਆ ਅਤੇ ਮੰਟੂ ਕਾਲੀਆ ਬਜ਼ੁਰਗ ਮਾਂ ਬਾਪ, ਪਤਨੀ ਅਤੇ ਬੱਚਿਆਂ ਨੂੰ ਵਿਲਕਦਿਆਂ ਕਿਸੇ ਦੂਸਰੇ ਜਹਾਨ ਨੂੰ ਤੁਰ ਗਿਆ।
ਇਸ ਦੁੱਖ ਦੀ ਘੜੀ ਵਿਚ ਅਫਸੋਸ ਜ਼ਾਹਿਰ ਕਰਦਿਆਂ ਨਿਰਮਲ ਅਰਪਣ, ਹਰਭਜਨ ਖੇਮਕਰਨੀ, ਮਲਵਿੰਦਰ, ਇਕਬਾਲ ਕੌਰ ਸੌਂਧ, ਮੁਖਤਾਰ ਗਿਲ, ਸਰਬਜੀਤ ਸੰਧੂ, ਡਾ. ਦਰਿਆ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਹਜਾਰਾ ਸਿੰਘ ਚੀਮਾ, ਜਗਤਾਰ ਗਿਲ, ਸੈਲਿੰਦਰਜੀਤ ਰਾਜਨ, ਧਰਵਿੰਦਰ ਔਲਖ, ਗੁਰਬਾਜ਼ ਛੀਨਾ, ਸ਼ੁਕਰਗੁਜ਼ਾਰ ਸਿੰਘ, ਕੁਲਦੀਪ ਦਰਾਜਕੇ, ਸੁਰਿੰਦਰ ਚੋਹਕਾ, ਮਹਾਂਬੀਰ ਗਿਲ, ਸੁਖਵੰਤ ਚੇਤਨਪੁਰੀ, ਬਲਜਿੰਦਰ ਮਾਂਗਟ, ਅਤੇ ਪ੍ਰਿ. ਕੁਲਵੰਤ ਸਿੰਘ ਅਣਖੀ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media