ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡੀ ਸਤੀਪੁਰਾ ਵਲੋਂ ਇਥੋਂ ਲੰਘਦੀ ਬਹਾਦਰ ਸਿੰਘ ਵਾਲਾ ਡਰੇਨ ਦੀ
ਸਫਾਈ ਨਾ ਹੋਣ ਦੇ ਰੋਸ ਵਜੋਂ ਡਰੇਨੇਜ਼ ਵਿਭਾਗ ਅਤੇ ਜੰਗਲਾਤ ਮਹਿਕਮੇ ਖਿਲਾਫ਼ ਨਾਅਰੇਬਾਜੀ ਕਰਦਿਆਂ ਰੋਸ ਪ੍ਰਦਰਸ਼ਨ ਕਰਕੇ ਫੌਰੀ ਡਰੇਨ ਦੀ ਸਫਾਈ ਕਰਵਾਉਣ ਦੀ ਮੰਗ ਕੀਤੀ ਗਈ।ਯੂਨੀਅਨ ਦੇ ਇਕਾਈ ਪ੍ਰਧਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਡਰੇਨ ਵਿੱਚ ਜਿਥੇ ਬੂਟੀ ਉੱਗੀ ਹੋਈ ਹੈ, ਉਥੇ ਪਿਛਲੇ ਸਮੇਂ ਆਏ ਤੇਜ ਝੱਖੜ ਕਾਰਨ ਕਿਨਾਰਿਆਂ ਤੇ ਲੱਗੇ ਦਰੱਖਤ ਟੁੱਟ ਕੇ ਵੀ ਡਰੇਨ ਚ ਡਿੱਗੇ ਹੋਏ ਹਨ। ਆਗੂ ਨੇ ਦੱਸਿਆ ਕਿ ਇਸ ਡਰੇਨ ਦੀ ਸਫ਼ਾਈ ਇੱਕ ਮਹੀਨਾ ਪਹਿਲਾਂ ਹੋ ਜਾਣੀ ਚਾਹੀਦੀ ਸੀ, ਪਰ ਹੁਣ ਜਦੋਂ ਮੌਨਸੂਨ ਸਿਰ ‘ਤੇ ਹੈ ਤਾਂ ਹਾਲੇ ਤੱਕ ਵੀ ਮਹਿਕਮੇ ਦੀ ਨੀਂਦ ਨਹੀਂ ਖੁੱਲੀ।
ਉਨਾਂ ਕਿਹਾ ਕਿ ਇਸ ਸਬੰਧੀ 4 ਜੂਨ ਨੂੰ ਤਹਿਸੀਲਦਾਰ ਸੰਗਰੂਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ।ਇਸ ਮੌਕੇ ਕਿਸਾਨ ਆਗੂ ਜੀਵਨ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media