ਇੱਕ ਵਿਅਕਤੀ ਦੇ ਜੀਵਨ ਵਿੱਚ ਕੇਵਲ ਪਿਤਾ ਹੀ ਨਹੀਂ, ਬਲਕਿ ਉਸ ਦਾ ਸਭ ਤੋਂ ਵਧੀਆਂ ਨੇੜਲਾ ਦੋਸਤ ਵੀ ਹੁੰਦਾ ਹੈ।ਜੋ ਸਮੇਂ-ਸਮੇਂ ‘ਤੇ ਉਸ ਨੂੰ ਚੰਗੇ ਅਤੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾ ਕੇ ਸੁਚੇਤ ਕਰਦਾ ਰਹਿੰਦਾ ਹੈ।ਪਿਤਾ ਇੱਕ ਵਧੀਆ ਅਧਿਆਪਕ ਵੀ ਹੈ, ਜੋ ਸਾਨੂੰ ਜਿੰਦਗੀ ਦੇ ਤਜਰਬੇ ਸਿਖਾਉਂਦਾ ਹੈ।ਪਿਤਾ ਬੱਚਿਆਂ ਨੂੰ ਸੁਰੱਖਿਆ ਚੱਕਰ ਵੀ ਮੁਹੱਈਆ ਕਰਵਾਉਂਦਾ ਹੈ।ਕਈ ਵਾਰ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਸਾਡੀਆਂ ਜ਼ਰੂਰਤਾਂ ਲਈ ਉਸ ਨੇ ਕਿੱਥੋਂ ਅਤੇ ਕਿਵੇਂ ਵਿਵਸਥਾ ਕੀਤੀ ਹੈ।ਆਪਣੇ ਬੱਚਿਆਂ ਦੀ ਖੁਸ਼ੀ ਲਈ ਉਹ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ।ਉਸ ਦੇ ਕਠੋਰ ਰਵੱਈਏ ਦੇ ਪਿੱਛੇ ਵੀ ਉਸ ਦਾ ਪਿਆਰ ਹੁੰਦਾ ਹੈ।
ਲੇਕਿਨ ਅੱਜ ਦੇ ਸਮਾਜ ਅੰਦਰ ਇੱਕ ਆਮ ਗੱਲ ਦੇਖਣ ਨੂੰ ਮਿਲਦੀ ਹੈ ਕਿ ਕੁੱਝ ਬੱਚੇ ਮਾਪਿਆਂ ਦੀ ਇੱਜ਼ਤ ਸਿਰਫ ਪੈਸੇ ਲਈ ਕਰਦੇ ਹਨ, ਜੋ ਕਿ ਸਿਰਫ ਤੇ ਸਿਰਫ ਸਵਾਰਥੀ ਪਿਆਰ ਹੈ।
ਉਮੀਦ ਕਰਦਾ ਹਾਂ ਕਿ ਤੁਸੀਂ ਸਭ ਇੱਕ ਸਿਆਣੇ ਬੱਚੇ ਅਤੇ ਸਮਝਦਾਰ ਪਿਤਾ ਦਾ ਰੋਲ ਅਦਾ ਕਰੋਗੇ।
ਆਮੀਨ !
ਸੰਜੀਵ ਬਾਂਸਲ (ਸ਼ੈਟੀ)
ਬਾਂਸਲ ਗਰੁੱਪ, ਸੂਲਰ ਘਰਾਟ
ਸੰਗਰੂਰ।ਮੋ- 9592064101