Monday, February 23, 2026

ਕਪੂਰਥਲਾ ਵਿਖੇ ਨੈਨੋ ਬੱਬਲ ਤਕਨਾਲੋਜੀ ਵਾਲੇ ‘ਇਨ-ਸੀਟੂ ਰੈਮੇਡੀਏਸ਼ਨ ਪ੍ਰਾਜੈਕਟ’ ਸ਼ੁਰੂ

ਪਵਿੱਤਰ ਬੇਈਂ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਵਿਚ ਮਿਲੇਗੀ ਮਦਦ

ਕਪੂਰਥਲਾ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਪਵਿੱਤਰ ਬੇਈਂ ਵਿਚ ਪੈਂਦੇ ਗੰਧਲੇ ਪਾਣੀ ਦੇ ਸੁਧਾਰ ਲਈ ਨੈਨੋ ਬੱਬਲ ਤਕਨਾਲੋਜੀ ਵਾਲੇ ਭੁਲਾਣਾ ਦੇ ‘ਇਨ-ਸੀਟੂ ਰੈਮੇਡੀਏਸ਼ਨ ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਗਈ। ਬਾਇਓ-ਉਪਚਾਰ ਅਤੇ ਫਾਈਟੋ-ਉਪਚਾਰ ਦੇ ਸੁਮੇਲ ’ਤੇ ਆਧਾਰਿਤ ਇਸ ਬੇਹੱਦ ਘੱਟ ਲਾਗਤ ਵਾਲੇ ਪ੍ਰਾਜੈਕਟ ਨੂੰ ਇਥੇ ਟਰਾਇਲ ਦੇ ਆਧਾਰ ’ਤੇ ਚਲਾਇਆ ਗਿਆ ਹੈ। ਪਿੰਡ ਰਾਵਲ ਨੇੜੇ ਭੁਲਾਣਾ ਡਰੇਨ ਵਿਚ 27 ਕਲੋਨੀਆਂ ਦਾ ਗੰਦਾ ਪਾਣੀ ਪੈਂਦਾ ਹੈ, ਜੋ ਹੁਸੈਨਪੁਰ ਨੇੜੇ ਪਵਿੱਤਰ ਬੇਈਂ ਵਿਚ ਤਬਦੀਲ ਹੋ ਜਾਂਦੀ ਹੈ। ਰਿਹਾਇਸ਼ੀ ਕਲੋਨੀਆਂ ਦਾ ਇਹ ਪ੍ਰਦੂਸ਼ਿਤ ਪਾਣੀ ਪਵਿੱਤਰ ਬੇਈਂ ਦੇ ਪਾਣੀ ਨੂੰ ਗੰਧਲਾ ਕਰਦਾ ਹੈ ਅਤੇ ਇਹ ਪ੍ਰਾਜੈਕਟ ਬੇਈਂ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਵਿਚ ਬੇਹੱਦ ਮਦਦਗਾਰ ਸਾਬਿਤ ਹੋਵੇਗਾ।
                 ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਆਪਣੀ ਕਿਸਮ ਦੇ ਇਸ ਪਹਿਲੇ ਪ੍ਰਾਜੈਕਟ ਲਈ ਮੈਸਰਜ਼ ਕੇ.ਬੀ.ਕੇ ਵਾਤਾਵਰਨ ਇਨਫਰਾਸਟਰੱਚਰ ਲਿਮਟਿਡ, ਚੰਡੀਗੜ੍ਹ ਵੱਲੋਂ ਗੰਧਲੇ ਪਾਣੀ ਦੇ ਆਕਸੀਕਰਨ ਲਈ ਨੈਨੋ ਬੱਬਲ ਜੈਨਰੇਟਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਕੇਵਲ 5 ਹਾਰਸ ਪਾਵਰ ਮੋਟਰ ਦੀ ਹੀ ਲੋੁੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਪਰਾਜੈਕਟ ਦੀ ਸਫਲਤਾ ਤੋਂ ਬਾਅਦ ਸੂਬੇ ਦੀਆਂ ਹੋਰਨਾਂ ਥਾਵਾ ’ਤੇ ਵੀ ਐਸ.ਟੀ.ਪੀ ਦੇ ਮੁਕਾਬਲੇ ਬੇਹੱਦ ਘੱਟ ਲਾਗਤ ਵਾਲੇ ਅਜਿਹੇ ਪ੍ਰਾਜੈਕਟ ਚਲਾਏ ਜਾਣਗੇ।ਕੌਮੀ ਗਰੀਨ ਟਿਰਬਿੳੂਨਲ ਵੱਲੋਂ ਸੂਬੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪਾਣੀ ਦੀ ਗੁਣਵੱਤਾ ਸੁਧਾਰਨ ਦੇ ਨਿਰਦੇਸ਼ ਦਿੱਤੇ ਹਨ, ਜਿਥੇ ਐਸ.ਟੀ.ਪੀ ਸਥਾਪਿਤ ਨਹੀਂ ਕੀਤੇ ਗਏ।ਉਨ੍ਹਾਂ ਕਿਹਾ ਕਿ ਗੰਧਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਇਹ ਪਰਾਜੈਕਟ ਐਸ.ਟੀ.ਪੀ ਦੀ ਜਗ੍ਹਾ ਬੇਹੱਦ ਕਾਰਗਰ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਟਰੀਟ ਕੀਤਾ ਗਿਆ ਪਾਣੀ ਖੇਤਾਂ ਨੂੰ ਲਗਾਇਆ ਜਾ ਸਕਦਾ ਹੈ।
                     ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਮਸ਼ਨਰ ਨਗਰ ਨਿਗਮ ਕਪੂਰਥਲਾ ਰਾਹੁਲ ਚਾਬਾ, ਪਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜ. ਕਰਨੇਸ਼ ਗਰਗ, ਸੀ.ਈ.ਈ ਜਲੰਧਰ ਇੰਜ. ਜੀ.ਐਸ ਮਜੀਠੀਆ, ਐਸ. ਈ. ਈ ਜਲੰਧਰ ਇੰਜ. ਹਰਬੀਰ ਸਿੰਘ, ਐਕਸੀਅਨ ਇੰਜ. ਐਸ. ਐਸ ਮਠਾਰੂ, ਐਕਸੀਅਨ ਇੰਜ. ਕੁਲਦੀਪ ਸਿੰਘ, ਐਕਸੀਅਨ ਸੀਵਰੇਜ ਬੋਰਡ ਸੰਨੀ ਗੋਗਨਾ, ਐਸ.ਡੀ.ਓ ਡਰੇਨੇਜ ਕਮਲਜੀਤ ਲਾਲ, ਜਗਜੀਤ ਸਿੰਘ ਕੋਛੜ, ਟੀ.ਆਰ ਸ਼ਰਮਾ, ਸਤਬੀਰ ਸਿੰਘ ਚੰਦੀ, ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …