ਤੋਲਾਵਾਲ/ ਲੌਂਗੋਵਾਲ, 22 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਵਿਖੇ ਕਾਂਗਰਸ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਦੀ
ਅਗਵਾਈ ਹੇਠ ਸਥਾਨਕ ਕਾਂਗਰਸੀ ਆਗੂਆਂ ਦੀ ਮੌਜ਼ੂਦਗੀ ‘ਚ ਅੰਦਰਲੇ ਖੂਹ ਤੋਂ ਲੈ ਕੇ ਪੱਤੀ ਸੁਨਾਮੀ ਦੇ ਜੈਨ ਮੰਦਰ ਚੌਕ ਤੱਕ 21.65 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਨਗਰ ਕੌਂਸਲ ਵੱਲੋਂ ਸ਼ੁਰੂ ਕੀਤਾ ਗਿਆ।ਕਾਂਗਰਸੀ ਆਗੂਆਂ ਨੇ ਕਿਹਾ ਕਿ ਹਲਕਾ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਕਸਬਾ ਲੌਂਗੋਵਾਲ ਦੇ ਲੰਮੇ ਸਮੇਂ ਤੋਂ ਪੈਂਡਿੰਗ ਪਏ ਕੰਮ ਜਿਵੇਂ ਕਿ ਸੁਨਾਮ ਰੋਡ ‘ਤੇ ਡਰੇਨ ਉਪਰ ਵੱਡਾ ਪੁੱਲ, ਰਾਮ ਬਾਗ ਨੂੰ ਜਾਣ ਲਈ ਨਵੀਂ ਸੜਕ, ਲੜਕੀਆਂ ਲਈ ਸਰਕਾਰੀ ਸਕੂਲ ਆਦਿ ਅਨੇਕਾਂ ਕੰਮ ਕਰਵਾਏ ਗਏ ਹਨ।
ਇਸ ਮੌਕੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਅਸ਼ੋਕ ਬਬਲੀ, ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਗੋਇਲ, ਬਬਲੂ ਸਿੰਗਲਾ, ਰਮਨਦੀਪ ਚੋਟੀਆਂ, ਪਰਮਿੰਦਰ ਵਸ਼ਿਸ਼ਟ, ਗੋਰਾ ਲਾਲ, ਰਮੇਸ਼ ਸ਼ਰਮਾ, ਸੁਖਦੇਵ ਸਿੰਘ ਵਡਿਆਨੀ, ਸੰਜੇ, ਬਲਵੰਤ ਸਿੰਘ, ਠੇਕੇਦਾਰ ਮਹਿੰਦਰਪਾਲ ਭੋਲਾ, ਸੁਖਦੇਵ ਸਿੰਘ ਸ਼ੇਰੋਂ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media