Tuesday, September 15, 2026

ਖ਼ਾਲਸਾ ਕਾਲਜ ਲਾਅ ਵਿਖੇ ਸੈਨੇਟਾਈਜੇਸ਼ਨ ਟਨਲ ਲਗਾਈ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ -ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਕੋਰੋਨਾ ਵਾਇਰਸ

ਮਹਾਮਾਰੀ ਤੋਂ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਤਹਿਤ ਅੱਜ ਮੁੱਖ ਦਰਵਾਜੇ ’ਤੇ ਮੈਨੇਜ਼ਮੇਂਟ ਵਲੋਂ ਸੈਨੇਟਾਈਜੇਸ਼ਨ ਟਨਲ ਮਸ਼ੀਨ ਲਗਾਈ ਗਈ।
                ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਹ ਉਚਿਤ ਉਪਰਾਲਾ ਕੀਤਾ ਗਿਆ ਹੈ।
                   ਉਨ੍ਹਾਂ ਕਿਹਾ ਕਿ ਸਟਾਫ਼, ਵਿਦਿਆਰਥੀਆਂ ਅਤੇ ਹੋਰ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਲਜ ਵਿਖੇ ਆਉਣ ਵਾਲੇ ਹਰੇਕ ਵਿਅਕਤੀ ਦੀ ਥਰਮਲ ਚੈਕਿੰਗ ਅਤੇ ਟਨਲ ਰਾਹੀਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।ਡਾ. ਜਸਪਾਲ ਸਿੰਘ ਨੇ ਕਾਲਜ ਵਿਖੇ ਸੈਨੇਟਾਈਜ਼ਰ ਟਨਲ ਲਗਾਏ ਜਾਣ ਲਈ ਗਵਰਨਿੰਗ ਕੌਂਸਲ ਦਾ ਧੰਨਵਾਦ ਕੀਤਾ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …