Wednesday, June 10, 2026

ਕਪੂਰਥਲਾ ਵਾਸੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਪਾਣੀ ਦੀ ਕਿੱਲਤ- ਰਾਣਾ ਗੁਰਜੀਤ

12.90 ਲੱਖ ਦੀ ਲਾਗਤ ਵਾਲੇ ਨਵੇਂ ਵਾਟਰ ਪੰਪ ਦੇ ਨਿਰਮਾਣ ਕਾਰਜ਼ ਦੀ ਕੀਤੀ ਸ਼ੁਰੂਆਤ

ਕਪੂਰਥਲਾ, 23 ਜੂਨ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਸਥਾਨਕ ਵਾਰਡ ਨੰਬਰ 19 ਪ੍ਰੀਤ ਨਗਰ ਵਿਖੇ 12.90 ਲੱਖ ਰੁਪਏ

ਦੀ ਲਾਗਤ ਵਾਲੇ ਨਵੇਂ ਵਾਟਰ ਪੰਪ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ।ਉਨ੍ਹਾਂ ਕਿਹਾ ਕਿ ਕਪੂਰਥਲਾ ਵਾਸੀਆਂ ਗਰਮੀ ਦੇ ਇਸ ਮੌਸਮ ਵਿਚ ਪਾਣੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਪਾਣੀ ਦੀ ਵਧੀਆ ਅਤੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।ਇਹ ਵਾਟਰ ਪੰਪ ਇਕ ਹਫ਼ਤੇ ਵਿਚ ਚਾਲੂ ਹੋ ਜਾਵੇਗਾ ਅਤੇ ਇਸ ਨਾਲ ਪ੍ਰੀਤ ਨਗਰ ਤੋਂ ਇਲਾਵਾ ਸੰਤਪੁਰਾ, ਸੁੰਦਰ ਨਗਰ, ਨਰੋਤਮ ਵਿਹਾਰ ਅਤੇ ਦਸਮੇਸ਼ ਕਲੋਨੀ ਵਿਚ ਪਾਣੀ ਦੇ ਘੱਟ ਪ੍ਰੈਸ਼ਰ ਦੀ ਸਮੱਸਿਆ ਹੱਲ ਹੋ ਜਾਵੇਗੀ।ਉਨ੍ਹਾਂ ਦੱਸਿਆ ਕਿ ਸਾਬਕਾ ਕੌਂਸਲਰ ਸੁਰਿੰਦਰ ਪਾਲ ਸਿੰਘ ਖਾਲਸਾ ਅਤੇ ਰਣਜੀਤ ਕੌਰ ਖ਼ਾਲਸਾ ਵੱਲੋਂ ਇਲਾਕੇ ਦੀ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਗਈ ਸੀ।ਇਸ ਤੋਂ ਇਲਾਵਾ ਜਲੌਖਾਨਾ ਚੌਕ, ਮਾਡਲ ਟਾਊਨ ਅਤੇ ਅਫ਼ਸਰ ਕਲੋਨੀ ਵਿਖੇ ਵੀ 38.70 ਲੱਖ ਰੁਪਏ ਦੀ ਲਾਗਤ ਨਾਲ ਜਲਦ ਹੀ ਤਿੰਨ ਨਵੇਂ ਵਾਟਰ ਪੰਪ ਲਗਾਏ ਜਾ ਰਹੇ ਹਨ।
                 ਇਸ ਮੌਕੇ ਨਗਰ ਨਿਗਮ ਦੇ ਕਾਰਜਸਾਧਕ ਅਫ਼ਸਰ ਆਦਰਸ਼ ਸ਼ਰਮਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਸੀਨੀਅਰ ਆਗੂ ਵਿਕਾਸ ਸ਼ਰਮਾ, ਸਾਬਕਾ ਕੌਂਸਲਰ ਸਤਪਾਲ ਮਹਿਰਾ, ਮਾਸਟਰ ਵਿਨੋਦ ਸੂਦ, ਮਨਜਿੰਦਰ ਸਿੰਘ ਸਾਹੀ, ਨਗਰ ਨਿਗਮ ਦੇ ਐਸ.ਓ ਤਰਲੋਚਨ ਸਿੰਘ, ਗਗਨ ਵਾਲੀਆ, ਦਿਲਬਾਗ ਸਿੰਘ ਪ੍ਰੀਤ ਨਗਰ, ਦਰਸ਼ਨ ਬਾਜਵਾ, ਬੀਬੀ ਪੰਮੀ, ਹਰਨੇਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕ ਵਾਸੀ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …