Thursday, July 9, 2026

ਪਟਿਆਲਾ ਜਿਲ੍ਹੇ ’ਚ ਅੱਜ 30 ਕੋਵਿਡ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

2 ਕੋਰੋਨਾ ਪੌਜਟਿਵ ਕੇਸਾਂ ਦੀ ਹੋਈ ਮੌਤ – ਡਾ. ਮਲਹੋਤਰਾ

ਪਟਿਆਲਾ, 28 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਹੁਣ ਤੱਕ ਪ੍ਰਾਪਤ ਹੋਈਆਂ 1099 ਰਿਪੋਰਟਾਂ ਵਿਚੋਂ 1069 ਕੋਵਿਡ ਨੈਗੇਟਿਵ ਅਤੇ 30 ਕੋਵਿਡ ਪੌਜ਼ਟਿਵ ਪਾਈਆਂ ਗਈਆਂ ਹਨ ।ਜਿਨ੍ਹਾਂ ਵਿਚੋਂ 2 ਪੌਜ਼ਟਿਵ ਕੇਸ ਜਿਲ੍ਹਾ ਸੰਗਰੂਰ ਨਾਲ ਸਬੰਧਤ ਹਨ। ਇਸ ਸਬੰਧੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ।ਇਸ ਤੋਂ ਇਲਾਵਾ ਜਿਲ੍ਹੇ ਦੇ ਦੋ ਕੋਵਿਡ ਪੌਜ਼ਟਿਵ ਕੇਸ ਜੋ ਕਿ ਪਿੰਡ ਲੋਹ ਸਿੰਭਲੀ ਅਤੇ ਪਿੰਡ ਜਗਤਪੁਰਾ ਦੇ ਰਹਿਣ ਵਾਲੇ ਹਨ ਅਤੇ ਅੰਬਾਲਾ ਵਿਖੇ ਕੰਮ ਕਰਦੇ ਹਨ ਅਤੇ ਅੰਬਾਲਾ ਹੀ ਦਾਖਲ ਹਨ, ਦੀ ਸੂਚਨਾ ਸਿਵਲ ਸਰਜਨ ਅੰਬਾਲਾ ਤੋਂ ਪ੍ਰਾਪਤ ਹੋਈ ਹੈ।ਜਿਲ੍ਹੇ ਦੇ ਪੌਜ਼ਟਿਵ ਕੇਸਾਂ ਵਿਚੋਂ 14 ਵਿਅਕਤੀ ਪੌਜ਼ਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਕਾਰਨ, 6 ਗਰਭਵਤੀ ਔਰਤਾਂ, ਤਿੰਨ ਬਾਹਰੀ ਰਾਜ ਤੋਂ ਆਉਣ ਅਤੇ 4 ਓ.ਪੀ.ਡੀ ਵਿੱਚ ਆਏ ਮਰੀਜ਼ ਅਤੇ ਇੱਕ ਨਾਜ਼ੁਕ ਸਥਿਤੀ ਵਿਚ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਮਰੀਜ਼ ਸ਼ਾਮਲ ਹਨ।ਉਨ੍ਹਾਂ ਕਿਹਾ ਇਹਨਾਂ ਵਿਚੋਂ 10 ਪੌਜ਼ਟਿਵ ਕੇਸ ਬੀਤੇ ਦਿਨੀਂ ਪਿੰਡ ਲੁਹੰਡ ਬਲਾਕ ਕਾਲੋਮਾਜਰਾ ਦੀ ਪੌਜ਼ਟਿਵ ਆਈ ਔਰਤ ਦੇ ਨੇੜਲੇ ਸੰਪਰਕ ਵਿਚ ਆਏ ਵਿਅਕਤੀ ਹਨ, ਜਿਨ੍ਹਾਂ ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਸਨ। ਆਦਰਸ਼ ਕਲੋਨੀ ਦੀ 57 ਸਾਲਾ ਔਰਤ ਪੌਜਟਿਵ ਕੇਸ ਦੇ ਸੰਪਰਕ ਵਿਚ ਆਉਣ ਕਾਰਨ ਕੋਵਿਡ ਪਾਈ ਗਈ ਹੈ। ਇਸੇ ਤਰਾਂ ਨਾਭਾ ਦੇ ਸੀ.ਆਈ.ਏ ਸਟਾਫ਼ ਦੇ ਪੌਜਟਿਵ ਆਏ ਵਿਅਕਤੀ ਦੇ ਨੇੜਲੇ ਸੰਪਰਕ ਵਿਚ ਆਏ 3 ਪੁਲਿਸ ਮੁਲਾਜ਼ਮ ਜੋ ਕਿ ਨਾਭਾ ਦੇ ਰਹਿਣ ਵਾਲੇ ਹਨ ਅਤੇ ਨਾਭਾ ਵਿਖੇ ਹੀ ਸੀ.ਆਈ.ਏ ਸਟਾਫ਼ ਵਿਚ ਤਾਇਨਾਤ ਹਨ ਵੀ ਪੌਜ਼ਟਿਵ ਪਾਏ ਗਏ ਹਨ।ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਜਣੇਪੇ ਦੌਰਾਨ ਚੈਕਅਪ ਆਈਆਂ 6 ਗਰਭਵਤੀ ਔਰਤਾਂ ਦੀ ਵੀ ਕੋਵਿਡ ਜਾਂਚ ਪੌਜ਼ਟਿਵ ਪਾਈ ਗਈ ਹੈ।ਬਾਹਰੀ ਰਾਜ ਤੋਂ ਆਉਣ ਕਾਰਨ ਘੁੰਮਣ ਨਗਰ ਦੀ ਰਹਿਣ ਵਾਲੀ 40 ਸਾਲਾ ਔਰਤ, ਤ੍ਰਿਪੜੀ ਵਿਖੇ ਰਹਿਣ ਵਾਲੀ 28 ਸਾਲਾ ਅਤੇ ਹੀਰਾ ਨਗਰ ਦਾ ਰਹਿਣ ਵਾਲਾ 57 ਸਾਲ ਵਿਅਕਤੀ ਵੀ ਬਾਹਰੀ ਰਾਜ ਤੋਂ ਆਉਣ ਕਾਰਨ ਕੋਵਿਡ ਜਾਂਚ ਸਬੰਧੀ ਲਏ ਗਏ ਸੈਂਪਲ ਪੌਜ਼ਟਿਵ ਪਾਏ ਗਏ ਹਨ।ਹਸਪਤਾਲਾਂ ਵਿਚ ਓ.ਪੀ.ਡੀ ਵਿਚ ਆਪਣਾ ਚੈਕਅਪ ਕਰਵਾਉਣ ਲਈ ਆਏ ਵਿਅਕਤੀਆਂ ਵਿਚੋਂ ਤਿੰਨ ਵਿਅਕਤੀਆਂ ਦੇ ਕੋਵਿਡ ਜਾਂਚ ਸੈਂਪਲ ਪੌਜਟਿਵ ਪਾਏ ਗਏ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪੌਜ਼ਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਆਨੰਦ ਨਗਰ ਦਾ ਪੌਜ਼ਟਿਵ ਆਇਆ ਸਿੱਖਿਆ ਵਿਭਾਗ ਦਾ ਮੁਲਾਜ਼ਮ ਜੋ ਕਿ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਦਾਖਲ ਸੀ, ਦੀ ਅੱਜ ਸਵੇਰੇ ਮੌਤ ਹੋ ਗਈ ਹੈ।ਇਸੇ ਤਰਾਂ ਪਿੰਡ ਰਾਜਲਾ ਤਹਿਸੀਲ ਸਮਾਣਾ ਦਾ 60 ਸਾਲਾ ਬਜ਼ੁਰਗ ਜੋਕਿ ਨਾਜ਼ੁਕ ਹਾਲਤ ਵਿਚ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ, ਦੀ ਵੀ ਕਰੋਨਾ ਜਾਂਚ ਪੌਜ਼ਟਿਵ ਆਈ ਹੈ।
                ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 303 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਪਜ਼ਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟਲਾਈਨ ਵਰਕਰ, ਪੁਲਿਸ ਮੁਲਾਜ਼ਮ, ਪੌਜ਼ਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
                   ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 21041 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜਿ਼ਲ੍ਹਾ ਪਟਿਆਲਾ 311 ਕੋਵਿਡ ਪੌਜ਼ਟਿਵ, 20340 ਨੈਗੇਟਿਵ ਅਤੇ 352 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ 8 ਪੌਜ਼ਟਿਵ ਕੇਸਾਂ ਦੀ ਮੌਤ ਹੋ ਚੁਕੀ ਹੈ।ਇਸ ਸਮੇਂ 148 ਮਰੀਜ਼ ਠੀਕ ਹੋ ਚੁਕੇ ਹਨ ਅਤੇ ਐਕਟਿਵ ਕੇਸ 155 ਹਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …