Saturday, September 21, 2024

ਸੁਖਦੇਵ ਸਿੰਘ ਢੀਂਡਸਾ ਦੇ ਪ੍ਰਧਾਨ ਬਣਨ ‘ਤੇ ਇਲਾਕੇ ‘ਚ ਖੁਸ਼ੀ ਦੀ ਲਹਿਰ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਚ ਸੇਵਾ ਕਰਦੇ ਰਹੇ ਮੌਜੂਦਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਲੁਧਿਆਣਾ ਵਿਖੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਇਕੱਤਰ ਹੋ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦਾ ਪ੍ਧਾਨ ਚੁਣਿਆ ਗਿਆ ਹੈ।ਢੀਂਡਸਾ ਦੀ ਇਸ ਨਿਯੁੱਕਤੀ ਨੂੰ ਲੇੈ ਕੇ ਅਕਾਲੀ ਆਗੂਆਂ ਹਰਪਾਲ ਸਿੰਘ ਖਡਿਆਲ, ਕੁਲਦੀਪ ਸਿੰਘ ਬੁੱਗਰ, ਸਤਿਗੁਰ ਸਿੰਘ ਨਮੋਲ, ਵਿਸਾਲ ਬਾਂਸਲ, ਲਖਵੀਰ ਸਿੰਘ ਢੀਂਡਸਾ, ਰੂਪ ਸਿੰਘ ਸੇਰੋਂ, ਜਥੇ ਹਰੀ ਸਿੰਘ ਸ਼ਾਹਪੁਰ, ਜਰਨੈਲ ਸਿੰਘ ਚੀਮਾਂ ਹਰਿਆਉ, ਪ੍ਰਮਾਤਮਾ ਸਿੰਘ ਸ਼ਾਹਪੁਰ, ਮੱਖਣ ਸਿੰਘ ਢੀਂਡਸਾ, ਬਲਵਿੰਦਰ ਸਿੰਘ ਸਰਮਾ, ਹਰਵਿੰਦਰ ਸਿੰਘ ਸਾਬਕਾ ਸਰਪੰਚ ਮੰਡੇਰ, ਸਤਵਿੰਦਰ ਸਿੰਘ ਸਾਬਕਾ ਸਰਪੰਚ ਲਖਮੀਰਵਾਲਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਹੁਣ ਸਹੀ ਅਰਥਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਤੀਜਾ ਬਦਲ ਮਿਲੇਗਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …