ਧੂਰੀ, 8 ਜੂਲਾਈ (ਪ੍ਰਵੀਨ ਗਰਗ) ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਪੈਟਰੋਲ-ਡੀਜ਼ਲ
ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਹਲਕਾ ਪੱਧਰ ‘ਤੇ ਰੋਸ ਮੁਜਾਹਰੇ ਕੀਤੇ ਗਏ।ਕੇਂਦਰ ਵਿੱਚ ਸੱਤਾ ‘ਤੇ ਕਾਬਜ਼ ਭਾਜਪਾ ਦੀ ਪੰਜਾਬ ਵਿੱਚ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਤੇਲ ਕੀਮਤਾਂ ਦੇ ਵਿਰੋਧ ਵਿੱਚ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਕੱਟਣ ਦੇ ਵਿਰੋਧ ਵਿੱਚ ਅੱਜ ਹਲਕਾ ਧੂਰੀ ਵਿਖੇ ਅਕਾਲੀ ਆਗੂ ਹਰੀ ਸਿੰਘ ਦੀ ਅਗਵਾਈ ‘ਚ ਹਲਕੇ ਦੇ ਵੱਖ-ਵੱਖ ਸਰਕਲ ਪ੍ਰਧਾਨਾਂ ਅਤੇ ਅਕਾਲੀ ਆਗੂਆਂ ਦੇ ਸਹਿਯੋਗ ਨਾਲ ਤ੍ਰਿਵੈਣੀ ਚੌਕ ਧੂਰੀ ਦੇ ਨਾਲ-ਨਾਲ ਕਾਂਝਲਾ, ਕਾਤਰੋਂ, ਢਢੋਗਲ, ਕੌਲਸੇੜੀ ਵਿਖੇ ਵੀ ਸ਼ਾਂਤੀਪੂਰਵਕ ਰੋਸ ਧਰਨੇ ਲਗਾਏ ਗਏ।ਅਕਾਲੀ ਆਗੂ ਹਰੀ ਸਿੰਘ ਨੇ ਹਲਕਾ ਧੂਰੀ ਦੇ ਵੱਖ-ਵੱਖ ਸਰਕਲਾਂ ਵਿੱਚ ਰੋਸ ਮੁਜਾਹਰਿਆਂ ਵਿੱੱਚ ਸ਼ਾਮਿਲ ਹੋਣ ਉਪਰੰਤ ਜਿੱਥੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਅਵਾਜ਼ ਬੁਲੰਦ ਕੀਤੀ, ਉਥੇ ਹੀ ਉਹਨਾਂ ਨੇ ਕਾਂਗਰਸ ਸਰਕਾਰ ‘ਤੇ ਵਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾਖਿਲਾਫੀ ਕਰਕੇ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ।ਉਹਨਾਂ ਗਰੀਬ, ਲੋੜਵੰਦ ਲੋਕਾਂ ਦੇ ਕੱਟੇ ਗਏ ਨੀਲੇ ਕਾਰਡ ਦੁਬਾਰਾ ਬਹਾਲ ਕਰਨ ਦੀ ਮੰਗ ਵੀ ਕੀਤੀ।
ਇਸ ਮੌਕੇ ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਗਮਦੂਰ ਸਿੰਘ ਜਵੰਧਾ, ਅਮਨਦੀਪ ਸਿੰਘ ਕਾਂਝਲਾ ਸਰਪੰਚ, ਅਜਮੇਰ ਸਿੰਘ ਘਨੌਰੀ, ਰਣਜੀਤ ਸਿੰਘ ਕਾਤਰੋਂ, ਧਰਮਿੰਦਰ ਸਿੰਘ ਕੌਲਸੇੜੀ, ਹੰਸ ਰਾਜ ਗਰਗ, ਹਾਕਮ ਸਿੰਘ ਢਢੋਗਲ, ਗੁਰਵਿੰਦਰ ਸਿੰਘ ਜਵੰਧਾ, ਬਿੱਲੂ ਬੰਗਾਵਾਲੀ, ਬਚਿੱਤਰ ਸਿੰਘ ਬੱਬਨਪੁਰ, ਭੁਪਿੰਦਰ ਪਾਲ ਮਿੱਠਾ, ਬਲਵੀਰ ਸਿੰਘ ਰਾਜੀ ਅਤੇ ਹਰਪ੍ਰੀਤ ਸਿੰਘ ਭਲਵਾਨ ਆਦਿ ਵੀ ਹਾਜ਼ਰ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media