Sunday, April 26, 2026

ਜੈਲੀ ਦੇ ਨਵੇਂ ਗੀਤ ‘ਦਿਲ ਜਾਨੀ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੁਰੀਲੀ ਆਵਾਜ਼ ਦੇ ਮਾਲਿਕ ਜੈਲੀ ਦੇ ਨਵੇਂ ਗੀਤ ‘ਦਿਲ ਜਾਨੀ’ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਜੈਲੀ ਦਾ ਕਹਿਣਾ ਹੈ ਕਿ ਇਸ ਗੀਤ ਨੂੰ ਨਿੰਮਾ ਲੋਹਾਰਕਾਂ ਨੇ ਕਲਮਬੱਧ ਕੀਤਾ ਹੈ।ਮਿਊਜ਼ਿਕ ਪਲਸ ਤੇ ਵੀਡੀਓ ਬੌਬੀ ਬਾਜਵਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਅਲੱਗ ਅਲੱਗ ਲੋਕੇਸ਼ਨਾਂ ‘ਤੇ ਫਿਲਮਾਈ ਗਈ ਹੈ।ਪ੍ਰੋਡਿਊਸਰ ਕਸ਼ਮੀਰ ਸੋਹਲ ਤੇ ਕੁਲਜੀਤ ਸਿੰਘ ਖਾਲਸਾ ਹਨ।ਜੈਲੀ ਨੇ ਦਸਿਆ ਕਿ ਉਸ ਦੇ ਕਾਫੀ ਗੀਤ ਫ਼ਿਲਮਾਂ ਵਿੱਚ ਵੀ ਆ ਚੁੱਕੇ ਹਨ ਤੇ ਕਈ ਹੋਰ ਨਵੇਂ ਗੀਤਾਂ ਦੀ ਤਿਆਰੀ ਚੱਲ ਰਹੀ ਹੈ।ਉਹ ਕਾਫ਼ੀ ਸਟੇਜ ਸ਼ੋਅ ਤੇ ਜਾਗਰਣ ਵੀ ਕਰ ਚੁੱਕਾ ਹੈ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …