Thursday, May 28, 2026

ਸ੍ਰੀ ਮੁਕਤਸਰ ਸਾਹਿਬ `ਚ ਐਤਵਾਰ ਹੋਈ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ

ਪੰਜ ਮਰੀਜ਼ਾਂ ਨੂੰ ਛੁੱਟੀ ਦੇ ਕੇ ਭੇਜਿਆ ਗਿਆ ਘਰ

ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਪੰਜਾਬ ਪੋਸਟ-ਰਾਜਵੰਤ ਸਿੰਘ ਤੱਖੀ) – ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ `ਚ ਸਿਹਤ ਵਿਭਾਗ ਵਲੋਂ ਕੀਤੀ ਗਈ ਸੈਂਪਲਿੰਗ ਤਹਿਤ ਅੱਜ ਜ਼ਿਲ੍ਹੇ ‘ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ।ਜਿੰਨ੍ਹਾਂ ਵਿੱਚ ਇੱਕ ਵਿਕਅਤੀ ਤੇ ਇੱਕ ਔਰਤ ਪੀੜਤ ਪਾਏ ਗਏ ਹਨ।ਜਦੋਂਕਿ ਦੂਜੇ ਪਾਸੇ ਕੋਵਿਡ-19 ਹਸਪਤਾਲ ਵਿਖੇ ਦਾਖਲ ਮਰੀਜ਼ਾਂ ਵਿਚੋਂ ਪੰਜ ਮਰੀਜ਼ਾਂ ਨੂੰ ਅੱਜ ਮਿਸ਼ਨ ਫਤਹਿ ਤਹਿਤ ਛੁੱਟੀ ਦੇ ਦਿੱਤੀ ਗਈ ਹੈ।
                ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਦੋ ਆਏ ਮਾਮਲਿਆਂ ਵਿਚੋਂ ਇੱਕ ਪੀੜਤ ਸ੍ਰੀ ਮੁਕਤਸਰ ਸਾਹਿਬ ਦੀ ਭੁੱਲਰ ਕਲੋਨੀ ਦੀ ਗਲੀ ਨੰਬਰ 4 ਦਾ ਵਾਸੀ ਹੈ, ਜਿਸ ਦੀ ਉਮਰ ਕਰੀਬ 65 ਸਾਲ ਹੈ ਤੇ ਇਹ ਪੀੜਤ ਯੂ.ਪੀ ਤੋਂ ਪਰਤਿਆ ਸੀ, ਜਦੋਂਕਿ ਦੂਜੀ ਪੀੜਤਾ ਗਿੱਦੜਬਾਹਾ ਦੇ ਭਾਰੂ ਗੇਟ ਦੀ ਵਸਨੀਕ ਹੈ, ਜਿਸ ਦੀ ਉਮਰ 46 ਸਾਲ ਹੈ।ਵਿਭਾਗ ਵੱਲੋਂ 4 ਜੁਲਾਈ ਨੂੰ ਉਸ ਦਾ ਸੈਂਪਲ ਲਿਆ ਗਿਆ ਸੀ, ਜਿਸ ਦੀ ਕੋਰੋਨਾ ਰਿਪੋਰਟ ਅੱਜ ਪਾਜ਼ਟਿਵ ਆਈ ਹੈ।
                 ਸਿਵਲ ਸਰਜਨ ਨੇ ਦੱਸਿਆ ਕਿ ਅੱਜ ਪੀੜਤ ਆਏ ਦੋ ਮਰੀਜ਼ਾਂ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 146 ਹੋ ਗਿਆ ਹੈ, ਜਦੋਂਕਿ ਇਸ ਸਮੇਂ ਕੋਵਿਡ-19 ਹਸਪਤਾਲ ਵਿਖੇ 7 ਕੇਸ ਐਕਟਿਵ ਚੱਲ ਰਹੇ ਹਨ। ਜ਼ਿਲ੍ਹੇ ਦੇ ਕੋਵਿਡ-19 ਸੈਂਟਰ ਵਿਖੇ ਦਾਖ਼ਲ ਕੋਰੋਨਾ ਮਰੀਜ਼ਾਂ ਵਿਚੋਂ ਅੱਜ 5 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਮਿਸ਼ਨ ਫਤਹਿ ਤਹਿਤ ਪੰਜ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਜਿੰਨ੍ਹਾਂ ਨੂੰ ਹਸਪਤਾਲ ਸਟਾਫ਼ ਨੇ ਗੁਲਦਸਤੇ ਭੇਂਟ ਕਰਦਿਆਂ ਖੁਸ਼ੀ-ਖੁਸ਼ੀ ਘਰਾਂ ਲਈ ਰਵਾਨਾ ਕੀਤਾ ਗਿਆ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …